ਪਰਿਭਾਸ਼ਾ
ਸੰ. विष्टचिका- ਵਿਸ੍ਟਚਿਕਾ. ਸੂਦੀ ਵਾਂਙ. ਚੁਭਣ ਵਾਲਾ ਰੋਗ. ਹੈਜਾ. ਮਰੀ. "ਵਿਸੂਚਿ ਪਰੀ ਤਿਨ ਪੈ ਜਨ ਸੋਵਨ ਖਾਵਨ ਪਾਨ ਵਿਸਾਰ੍ਯੋ." (ਪੰਪ੍ਰ) ਦੇਖੋ, ਹੈਜਾ। ੨. ਕਈ ਵਿਦ੍ਵਾਨ ਵਿਸੂਚਿਕਾ ਨੂੰ ਹੈਜੇ ਤੋਂ ਭਿੰਨ ਰੋਗ ਮੰਨਦੇ ਹਨ. ਇਸ ਦਾ ਕਾਰਣ ਅਜੀਰਣ (ਅਨਪਚ) ਹੈ ਅਰ ਉਨ੍ਹਾਂ ਦਾ ਖਿਆਲ ਹੈ ਕਿ ਵਿਸੂਚਿਕਾ ਛੂਤ ਦਾ ਰੋਗ ਨਹੀਂ.
ਸਰੋਤ: ਮਹਾਨਕੋਸ਼