ਵਜ਼ੀਰਖ਼ਾਨ
vazeerakhaana/vazīrakhāna

ਪਰਿਭਾਸ਼ਾ

ਸ਼ੇਖ਼ ਅਬਦੁਲਲਤੀਫ਼ ਦਾ ਪੁਤ੍ਰ ਹਕੀਮ ਆਲਿਮੁਦੀਨ, ਜਿਸ ਦਾ ਪ੍ਰਸਿੱਧ ਨਾਉਂ ਵਜ਼ੀਰਖ਼ਾਨ ਸੀ. ਇਹ ਚਿਨੋਟ ਦਾ ਵਸਨੀਕ ਸੀ. ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਂ ਦਾ ਏਤਬਾਰੀ ਅਹਿਲਕਾਰ ਸੀ ਅਤੇ ਸ਼ਾਹਜਹਾਨ ਨੇ ਸਨ ੧੬੨੮ ਵਿੱਚ ਇਸ ਨੂੰ ਲਹੌਰ ਦਾ ਗਵਰਨਰ ਥਾਪਿਆ ਸੀ. ਇਹ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਾਦਿਕ ਸੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਭੀ ਸੇਵਾ ਕਰਦਾ ਰਿਹਾ ਹੈ. ਵਜ਼ੀਰਖ਼ਾਂ ਦੀ ਮਸਜਿਦ ਲਹੌਰ ਵਿੱਚ ਦਿੱਲੀ ਦਰਵਾਜੇ ਪ੍ਰਸਿੱਧ ਅਸਥਾਨ ਹੈ.¹ ਇਸ ਦੇ ਬਾਗ ਵਿੱਚ ਜੋ ਇਮਾਰਤ ਸੀ. ਉਸ ਵਿੱਚ ਹੁਣ ਪਬਲਿਕ ਲਾਇਬ੍ਰੇਰੀ ਦੇਖੀ ਜਾਂਦੀ ਹੈ. ਵਜ਼ੀਰਖ਼ਾਂ ਦਾ ਦੇਹਾਂਤ ਸਨ ੧੬੩੪ ਵਿੱਚ ਆਗਰੇ ਹੋਇਆ. ਸ਼ਾਹਜਹਾਂ ਨੇ ਇਸ ਨੂੰ ਲਹੌਰ ਤੋਂ ਬਦਲਕੇ ਆਗਰੇ ਦਾ ਸੂਬੇਦਾਰ ਕਰ ਦਿੱਤਾ ਸੀ.#"ਤਬ ਵਜੀਰਖ਼ਾਂ ਗੁਰੂ ਹਕਾਰਾ।#ਆਯੋ ਲੈਕਰ ਭੇਟ ਉਦਾਰਾ." (ਗੁਪ੍ਰਸੂ)#੨. ਕੁੰਜਪੁਰੇ ਦਾ ਵਸਨੀਕ ਸਰਹਿੰਦ ਦਾ ਸੂਬਾ, ਜਿਸ ਨੇ ੧੩. ਪੋਹ ਸੰਮਤ ੧੭੬੧ ਨੂੰ ਦਸ਼ਮੇਸ਼ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਜੁਲਮ ਨਾਲ ਪ੍ਰਾਣ ਲਏ ਸਨ. ਬੰਦਾ ਬਹਾਦੁਰ ਨੇ ੧. ਹਾੜ ਸੰਮਤ ੧੭੬੭ ਨੂੰ ਚਪੜਚਿੜੀ ਦੇ ਮੈਦਾਨ ਵਜੀਰਖ਼ਾਂ ਨੂੰ ਕਤਲ ਕਰਕੇ ਸਰਹਿੰਦ ਫਤੇ ਕੀਤੀ ਅਤੇ ਸੁਚਾਨੰਦ ਆਦਿਕ ਪਾਪੀਆਂ ਨੂੰ ਭੀ ਉਨ੍ਹਾਂ ਦੇ ਨੀਚ ਕਰਮਾਂ ਦਾ ਫਲ ਭੁਗਾਇਆ.#ਭਾਈ ਸੰਤੋਖਸਿੰਘ, ਗਿਆਨੀ ਗਿਆਨਸਿੰਘ ਆਦਿਕਾਂ ਨੇ ਇਸ ਦਾ ਨਾਉਂ ਭੁੱਲ ਨਾਲ ਵਜੀਦਖਾਨ ਲਿਖ ਦਿੱਤਾ ਹੈ. ਦੇਖੋ, ਬਜੀਦਖਾਨ.
ਸਰੋਤ: ਮਹਾਨਕੋਸ਼