ਸ਼ਤ਼ਰੰਜ
shataaranja/shatāranja

ਪਰਿਭਾਸ਼ਾ

ਅ਼. [شطرنج] ਸੰਗ੍ਯਾ- ਸ਼ਤ (ਸਮੁੰਦਰ) ਰੰਜ (ਫ਼ਿਕਰ). ਜੋ ਸੋਚ ਵਿਚਾਰਕੇ ਖੇਡਿਆ ਜਾਵੇ. ਜਗਤ ਪ੍ਰਸਿੱਧ ਇੱਕ ਖੇਡ. ਕਈ ਵਿਦ੍ਵਾਨ ਆਖਦੇ ਹਨ ਕਿ ਇਸ ਦਾ ਮੂਲ ਸ਼ਸ਼ਰੰਗ ਹੈ, ਅਰਥਾਤ ਛੀ ਰੰਗ. ਛੀ ਪ੍ਰਕਾਰ ਦੇ ਮੁਹਰੇ (ਪਾਤਸ਼ਾਹ, ਵਜ਼ੀਰ, ਫੀਲਾ, ਘੋੜਾ, ਰੁਖ ਅਤੇ ਪਿਆਦਾ) ਹੋਣ ਜਿਸ ਵਿੱਚ. ਇਹ ੬੪ ਖਾਨਿਆਂ ਦੀ ਬਿਸਾਤ ਉੱਪਰ ਖੇਡੀਦਾ ਹੈ. ਦੋਹੀਂ ਪਾਸੀਂ ਸੋਲਾਂ ਸੋਲਾਂ ਮੁਹਰੇ ਹੁੰਦੇ ਹਨ. ਜਦ ਬਾਦਸ਼ਾਹ ਅਜੇਹੇ ਖਾਨੇ ਵਿੱਚ ਪਹੁੰਚ ਜਾਵੇ ਕਿ ਉਸ ਦੀ ਚਾਲ ਪੂਰੀ ਤਰਾਂ ਬੰਦ ਹੋ ਜਾਵੇ ਤਦ ਬਾਜੀ ਮਾਤ ਹੋ ਜਾਂਦੀ ਹੈ. "ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ." (ਆਸਾ ਮਃ ੧) ਦੇਖੋ, ਪੱਕੀ ਸਾਰੀ.
ਸਰੋਤ: ਮਹਾਨਕੋਸ਼