ਪਰਿਭਾਸ਼ਾ
ਸੰ. ਸੰਸਕ੍ਰਿਤ ਕਵੀਆਂ ਦੇ ਲੇਖ ਅਨੁਸਾਰ ਬਰਫਾਨੀ ਪਹਾੜਾਂ ਵਿੱਚ ਰਹਿਣ ਵਾਲਾ ਅੱਠ ਟੰਗੀਆ ਇੱਕ ਮਹਾਂ ਬਲੀ ਜੀਵ, ਜੋ ਸ਼ੇਰ ਦਾ ਭੀ ਸ਼ਿਕਾਰ ਕਰਦਾ ਹੈ ਇਸ ਦੇ ਨਾਮ ਅਸ੍ਟਪਦ ਸਿੰਹਾਰਿ ਅਤੇ ਮਹਾਂਸਕੰਧੀ ਭੀ ਹਨ. ਦੇਖੋ, ਸਿਆਰ। ੨. ਇੱਕ ਦੈਤ। ੩. ਉੱਠ. ਸ਼ੁਤਰ। ੪. ਸ਼ਿਸ਼ੁਪਾਲ ਦਾ ਪੁਤ੍ਰ। ੫. ਵਿਸਨੁ.
ਸਰੋਤ: ਮਹਾਨਕੋਸ਼