ਸ਼ਵੇਤਕੇਤੁ
shavaytakaytu/shavētakētu

ਪਰਿਭਾਸ਼ਾ

ਉੱਦਾਲਕ ਰਿਖਿ ਦਾ ਪੁਤ੍ਰ. ਮਹਾਭਾਰਤ ਵਿੱਚ ਕਥਾ ਹੈ ਕਿ ਇਸਤਰੀ ਆਪਣੇ ਪਤਿ ਤੋਂ ਛੁੱਟ ਹੋਰ ਕਿਸੇ ਨਾਲ ਸੰਬੰਧ ਨਾ ਕਰੇ, ਇਹ ਨੇਮ ਸ਼੍ਵੇਤਕੇਤੁ ਨੇ ਹੀ ਥਾਪਿਆ ਹੈ. ਇਸ ਤੋਂ ਪਹਿਲਾਂ ਪਸ਼ੂਆਂ ਵਾਂਙ ਲੋਕ ਵਰਤਦੇ ਸਨ. ਇੱਕ ਬਾਰ ਸ਼੍ਵੇਤਕੇਤੁ ਦੀ ਮਾਂ ਨੂੰ ਇੱਕ ਬ੍ਰਾਹਮਣ ਭੋਗ ਵਾਸਤੇ ਲੈ ਤੁਰਿਆ, ਸ਼੍ਵੇਤਕੇਤੁ ਨੂੰ ਵਡਾ ਗੁੱਸਾ ਆਇਆ. ਉੱਦਾਲਕ ਨੇ ਸਮਝਾਇਆ ਕਿ ਬੇਟਾ! ਕਿਉਂ ਵਰਜਦੇ ਹੋ. ਇਹ ਪਰੰਪਰਾ ਦਾ ਧਰਮ ਹੈ. ਪਰ ਪੁਤ੍ਰ ਨੇ ਆਖਿਆ ਕਿ ਮੈ ਅਜੇਹੀ ਰੀਤਿ ਅੱਖੀਂ ਨਹੀਂ ਦੇਖਣਾ ਚਾਹੁੰਦਾ. ਸ਼੍ਵੇਤਕੇਤੁ ਨੇ ਇਸਤ੍ਰੀਧਰਮ ਤੋਂ ਛੁੱਟ ਹੋਰ ਭੀ ਕਈ ਉੱਤਮ ਨੇਮ ਥਾਪੇ. ਛਾਂਦੋਗ ਉਪਨਿਸ਼ਦ ਵਿੱਚ ਉੱਦਾਲਕ ਦਾ ਸ਼੍ਵੇਤਕੇਤੁ ਨੂੰ ਬ੍ਰਹਮਗਿਆਨ ਦਾ ਉਪਦੇਸ਼ ਉੱਤਮ ਰੀਤਿ ਨਾਲ ਵਰਣਿਆ ਹੈ.
ਸਰੋਤ: ਮਹਾਨਕੋਸ਼