ਪਰਿਭਾਸ਼ਾ
[اُّلدین محمدغوری شہاب] ਗ਼ਜ਼ਨੀ ਤੋਂ ਉੱਤਰ ਵੱਲ ਇੱਕ ਜਗਾ ਦਾ ਨਾਉਂ ਗ਼ੋਰ ਹੈ, ਉਸ ਥਾਂ ਤੋਂ ਨਿਕਾਸ ਹੋਣ ਕਰਕੇ ਗ਼ੋਰੀ ਸੰਗ੍ਯਾ ਹੋ ਗਈ. ਮੁਸਲਮਾਨਾਂ ਦੇ ਰਾਜ ਦੀ ਜੜ ਭਾਰਤ ਵਿੱਚ ਕਾਇਮ ਕਰਨ ਵਾਲਾ ਏਹੀ ਸ਼ਹਾਬੁੱਦੀਨ ਹੈ. ਇਸ ਨੇ ਸਨ ੧੧੭੫ ਵਿੱਚ ਮੁਲਤਾਨ ਫਤੇ ਕੀਤਾ ਫਿਰ ਉੱਚ ਲੈ ਲਿਆ. ਸਨ ੧੧੮੬ ਵਿੱਚ ਲਹੌਰ ਕਾਬੂ ਕਰਕੇ ਪੰਜਾਬ ਉਤੇ ਕਬਜ਼ਾ ਕਰ ਲਿਆ. ਸਨ ੧੧੯੧ ਵਿੱਚ ਦਿੱਲੀ ਵੱਲ ਵਧਿਆ, ਪਰ ਕਰਨਾਲ ਦੇ ਪਾਸ ਤ੍ਰਾਵੜੀ ਦੇ ਮਦਾਨ ਉੱਤੇ ਰਾਜਾ ਪ੍ਰਿਥੀ ਰਾਜ ਚੌਹਾਨ ਤੋਂ ਭਾਜ ਖਾਧੀ. ਅਗਲੇ ਸਾਲ ਮੁੜ ਉਸੇ ਮਦਾਨ ਵਿੱਚ ਪ੍ਰਿਥੀ ਰਾਜ ਨੂੰ ਜਿੱਤਕੇ ਹਿੰਦ ਦਾ ਬਾਦਸ਼ਾਹ ਬਣਿਆ. ਪੰਜਾਬ ਤੋਂ ਵਾਪਿਸ ਜਾਂਦਿਆਂ ਹੋਇਆਂ ਜੇਹਲਮ ਨਦੀ ਦੇ ਕੰਢੇ ਤੇ ੧੪. ਮਾਰਚ ਸਨ ੧੨੦੬ (ਸੰਮਤ ੧੨੬੪) ਨੂੰ ਇੱਕ ਗੱਖਰ (ੜ) ਵੈਰੀ ਦੇ ਹੱਥੋਂ ਕੈਂਪ ਵਿੱਚ ਮਾਰਿਆ ਗਿਆ.
ਸਰੋਤ: ਮਹਾਨਕੋਸ਼