ਸ਼ਹੀਦਗੰਜ
shaheethaganja/shahīdhaganja

ਪਰਿਭਾਸ਼ਾ

ਸੰਗ੍ਯਾ- ਸ਼ਹੀਦੀ ਅਸਥਾਨ. ਉਹ ਥਾਂ, ਜਿੱਥੇ ਸ਼ਹੀਦ ਦਾ ਸਮਾਰਕ ਮੰਦਿਰ ਅਥਵਾ ਕੋਈ ਚਿੰਨ੍ਹ ਹੋਵੇ. ਸਿੱਖਾਂ ਦੇ ਅਨੰਤ ਸ਼ਹੀਦਗੰਜ ਹਨ, ਪਰ ਵਿਸ਼ੇਸ ਪ੍ਰਸਿੱਧ ਇਹ ਹਨ-#੧. ਅਮ੍ਰਿਤਸਰ ਜੀ ਸਰੋਵਰ ਦੇ ਦੱਖਣ ਵੱਲ ਅਨੇਕ ਸ਼ੂਰਵੀਰ ਸਿੰਘਾਂ ਦਾ.#੨. ਅਕਾਲਬੁੰਗੇ ਪਾਸ ਬਾਬਾ ਗੁਰੁਬਖਸ ਸਿੰਘ ਜੀ ਦਾ.#੩. ਰਾਮਸਰ ਪਾਸ ਬਾਬਾ ਦੀਪ ਸਿੰਘ ਜੀ ਦਾ.#੪. ਗੁਰੂ ਕੇ ਬਾਗ ਥੜੇ ਪਾਸ ਬਾਬਾ ਬਸੰਤ ਸਿੰਘ ਜੀ ਦਾ ਅਤੇ ਬਾਬਾ ਹੀਰਾ ਸਿੰਘ ਜੀ ਦਾ.#੫. ਰਾਮਗੜ੍ਹੀਆਂ ਦੇ ਕਟੜੇ ਅਨੇਕ ਸ਼ੂਰਵੀਰ ਸਿੰਘਾਂ ਦਾ.#੬. ਜਮਾਦਾਰ ਦੀ ਹਵੇਲੀ ਪਾਸ ਖੋਸਲੇ ਖਤ੍ਰੀਆਂ ਦੀ ਗਲੀ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਫੌਜਦਾਰ ਭਾਈ ਤੋਤਾ ਤਿਲੋਕਾ ਆਦਿ ਤੇਰਾਂ ਸਿੱਖਾਂ ਦਾ.#੭. ਆਨੰਦ ਪੁਰ ਵਿੱਚ "ਤਾਰਾਗੜ੍ਹ" ਅਤੇ "ਫਤੇ ਗੜ੍ਹ" ਨਾਮੇ ਸ਼ਹੀਦੀ ਗੰਜ ਹਨ.#੮. ਸਰਹਿੰਦ ਵਿੱਚ ਫਤੇਗੜ੍ਹ ਨਾਮੇ ਛੋਟੇ ਸਾਹਿਬਜ਼ਾਦਿਆਂ ਦਾ ਅਤੇ ਸ਼ਾਹਬੂਅਲੀ ਦੇ ਮਕਬਰੇ ਪਾਸ ਅਨੇਕ ਸ਼ੂਰਵੀਰ ਸਿੰਘਾਂ ਦਾ.#੯. ਮੁਕਤਸਰ ਦੇ ਸਰੋਵਰ ਦੇ ਕਿਨਾਰੇ ਪਰੋਪਕਾਰੀ ਭਾਈ ਮਹਾਂ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ੩੯ ਸਿੰਘਾਂ ਦਾ.#੧੦ ਲਹੌਰ ਵਿੱਚ ਭਾਈ ਤਾਰੂ ਸਿੰਘ ਜੀ ਅਤੇ ਬਾਬਾ ਮਨੀ ਸਿੰਘ ਜੀ ਦਾ. xx ਆਦਿਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : شہیدگنج

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

memorial building or shrine in honour of a ਸ਼ਹੀਦ
ਸਰੋਤ: ਪੰਜਾਬੀ ਸ਼ਬਦਕੋਸ਼