ਪਰਿਭਾਸ਼ਾ
ਸੰ. शाब्दज्ञान ਸੰਗ੍ਯਾ- ਸ਼ਬਦ ਤੋਂ ਪੈਦਾ ਹੋਏ ਅਰਥ ਦਾ ਗ੍ਯਾਨ.#ਇਸ ਗ੍ਯਾਨ ਦੇ ਵਿਦ੍ਵਾਨਾਂ ਨੇ ਚਾਰ ਕਾਰਣ ਮੰਨੇ ਹਨ-#ੳ- ਆਕਾਂਕ੍ਸ਼ਾ, ਇੱਕ ਪਦ ਨੂੰ ਦੂਜੇ ਦੀ ਲੋੜ.#ਅ- ਯੋਗ੍ਯਤਾ, ਉਨ੍ਹਾਂ ਪਦਾਂ ਦਾ ਪਰਸਪਰ ਯੋਗ੍ਯ ਸੰਬੰਧ.#ੲ- ਸੰਨਿਧਿ, ਪਦਾਂ ਦਾ ਬਿਨਾ ਅੰਤਰੇ ਮਿਲਾਪ.#ਸ- ਤਾਤਪਰਯ, ਵਾਕ੍ਯ ਅਤੇ ਵਕਤਾ ਦਾ ਸਿੱਧਾਂਤ.
ਸਰੋਤ: ਮਹਾਨਕੋਸ਼