ਪਰਿਭਾਸ਼ਾ
ਇਸ ਦਾ ਅਸਲ ਨਾਉਂ ਅਹਮਦ ਖ਼ਾਨ ਸੀ. ਇਹ ਅਹਮਦਸ਼ਾਹ ਦੇ ਪੋਤੇ ਜ਼ਮਾਨਸ਼ਾਹ ਅਮੀਰ ਕਾਬੁਲ ਦਾ ਸੈਨਾਪਤੀ ਸੀ. ਸਨ ੧੭. ੯੮ ਵਿੱਚ ਅਮੀਰ ਨੇ ਇਸ ਨੂੰ ਬਾਰਾਂ ਹਜਾਰ ਘੁੜਚੜ੍ਹੀ ਫੌਜ ਦੇ ਕੇ ਪੰਜਾਬ ਦੇ ਪ੍ਰਬੰਧ ਲਈ ਭੇਜਿਆ, ਜਿਸ ਸਮੇਂ ਇਸ ਨੇ ਸਿੰਘਾਂ ਅਤੇ ਹਿੰਦੂਆਂ ਨੂੰ ਭਾਰੀ ਦੁੱਖ ਦਿੱਤੇ. ਅੰਤ ਨੂੰ ਸਨ ੧੮੦੦ ਵਿੱਚ ਸਰਦਾਰ ਸਾਹਿਬ ਸਿੰਘ ਗੁਜਰਾਤੀਏ ਦੇ ਹੱਥੋਂ ਇਸ ਦੀ ਸਮਾਪਤੀ ਹੋਈ. ਇਸ ਦਾ ਮਕਬਰਾ ਗੁਜਰਾਤ ਤੋਂ ਪੂਰਵ ਚਾਰ ਮੀਲ ਦੀ ਵਿੱਥ ਤੇ ਹੈ.
ਸਰੋਤ: ਮਹਾਨਕੋਸ਼