ਪਰਿਭਾਸ਼ਾ
ਵਕੀਲ ਸਬੇਗ ਸਿੰਘ ਦਾ ਸੁਪੁਤ੍ਰ, ਜੋ ਲਹੌਰ ਦੇ ਫਾਰਸੀ ਮਕਤਬ ਵਿੱਚ ਪੜ੍ਹਿਆ ਕਰਦਾ ਸੀ. ਇੱਕ ਦਿਨ ਮੌਲਵੀਆਂ ਨਾਲ ਚਰਚਾ ਹੋ ਪਈ, ਜਿਸ ਪੁਰ ਸ਼ਾਹਬਾਜ਼ ਸਿੰਘ ਨੇ ਨਿਰਭੈਤਾ ਨਾਲ ਆਪਣੇ ਮਤ ਦਾ ਮੰਡਨ ਅਤੇ ਇਸਲਾਮ ਦਾ ਖੰਡਨ ਕੀਤਾ. ਇਸ ਕਾਰਣ ਮੌਲਵੀਆਂ ਵੱਲੋਂ ਸ਼ਕਾਇਤ ਹੋਣ ਤੇ ਸ਼ਾਹਬਾਜ਼ ਸਿੰਘ ਕੈਦ ਕੀਤਾ ਗਿਆ ਅਰ ਜਦ ਉਸ ਨੇ ਮੁਸਲਮਾਨ ਹੋਣਾ ਨਾ ਮੰਨਿਆ ਤਦ ਉਸ ਦੇ ਪਿਤਾ ਸਮੇਤ ਚਰਖੀ ਤੇ ਚਾੜ੍ਹਿਆ ਜਾਕੇ ੧੮. ਵਰ੍ਹੇ ਦੀ ਉਮਰ ਵਿੱਚ ਸ਼ਹੀਦ ਕੀਤਾ ਗਿਆ. ਇਹ ਘਟਨਾ ਸੰਮਤ ੧੮੦੨ ਦੀ ਹੈ. ਦੇਖੋ, ਸਬੇਗ ਸਿੰਘ.
ਸਰੋਤ: ਮਹਾਨਕੋਸ਼