ਪਰਿਭਾਸ਼ਾ
ਅ਼. [شاہین] ਕਿਤਨਿਆਂ ਦੇ ਖਿਆਲ ਅਨੁਸਾਰ ਕੁਹੀ ਅਤੇ ਬਹਿਰੀ ਸ਼ਿਕਾਰੀ ਪੰਛੀ ਦਾ ਨਾਉਂ ਸ਼ਾਹੀਨ ਹੈ, ਪਰ ਇਹ ਭੁੱਲ ਹੈ. ਸਿਕਾਰ ਦੇ ਸ਼ੌਕੀਨ ਬਾਦਸ਼ਾਹਾਂ ਨੇ ਕੁਹੀ ਅਤੇ ਬਹਿਰੀ ਨੂੰ ਇਹ ਪਦਵੀ ਦਿੱਤੀ ਹੈ. ਯਥਾ- ਸ਼ਾਹੀਨ ਕੁਹੀ, ਸ਼ਾਹੀਨ ਬਹਿਰੀ. ਸ਼ਾਹੀਨ ਕੋਈ ਅਲਗ ਪੰਛੀ ਨਹੀਂ ਹੈ. ਦੇਖੋ, ਸ਼ਿਕਾਰੀ ਪੰਛੀ.
ਸਰੋਤ: ਮਹਾਨਕੋਸ਼