ਸ਼ਾਹ ਸ਼ਰਫ਼
shaah sharafa/shāh sharafa

ਪਰਿਭਾਸ਼ਾ

[شاہ شرف] ਇੱਕ ਫਕੀਰ ਜੋ ਸਤਿਗੁਰੂ ਨਾਨਕ ਦੇਵ ਜੀ ਨਾਲ ਗੋਸਟਿ ਕਰਕੇ ਕ੍ਰਿਤਾਰਥ ਹੋਇਆ। ੨. ਬਿਹਾਰ ਨਿਵਾਸੀ ਇੱਕ ਸਾਧੂ, ਜੋ ਵਡਾ ਕਰਨੀ ਵਾਲਾ ਹੋਇਆ ਹੈ. ਇਸ ਦਾ ਦੇਹਾਂਤ ਸਨ ੧੩੭੯ ਵਿੱਚ ਹੋਇਆ. ਇਸ ਦੀ ਦਰਗਾਹ ਪੁਰ ਹਰ ਸਾਲ ਭਾਰੀ ਮੇਲਾ ਲਗਦਾ ਹੈ.
ਸਰੋਤ: ਮਹਾਨਕੋਸ਼