ਪਰਿਭਾਸ਼ਾ
ਫ਼ਾ. [شکرہ] ਗੁਲਾਬਚਸ਼ਮ ਇੱਕ ਸ਼ਿਕਾਰੀ ਪੰਛੀ, ਜੋ ਬਾਸ਼ੇ ਤੋਂ ਛੋਟਾ ਹੁੰਦਾ ਹੈ. ਇਹ ਮਦੀਨ ਹੈ. ਇਸ ਦੇ ਨਰ ਦਾ ਨਾਉਂ ਚਚਕ ਅਥਵਾ ਚਿਪਕ ਹੈ. ਸ਼ਿਕਰਾ ਸਦਾ ਪੰਜਾਬ ਵਿੱਚ ਰਹਿੰਦਾ ਹੈ ਆਂਡੇ ਭੀ ਇੱਥੇ ਦਿੰਦਾ ਹੈ. ਆਲ੍ਹਣਾ ਦਰਖਤਾਂ ਤੇ ਬਣਾਉਂਦਾ ਹੈ. ਇਸ ਨਾਲ ਛੋਟੇ ਪੰਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ ਅਤੇ ਪੰਛੀਆਂ ਉੱਪਰ ਮੁੱਠੀ ਤੋਂ ਛੱਡੀਦਾ ਹੈ.
ਸਰੋਤ: ਮਹਾਨਕੋਸ਼