ਸ਼ਿਵਦਿਆਲ
shivathiaala/shivadhiāla

ਪਰਿਭਾਸ਼ਾ

ਇੱਕ ਉੱਤਮ ਕਵਿ, ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਭੂਸਣ ਸੀ. ਉਸ ਦੀ ਕਵਿਤਾ ਦਾ ਨਮੂਨਾ ਇਹ ਹੈ-#ਚੇਲੀ ਚਕ੍ਰ ਹਰਿ ਕੀ ਸਹੇਲੀ ਸ਼ਕ੍ਤਿ ਵਿਧਿ ਹੂੰ ਕੀ#ਤਰਨ ਤ੍ਰਿਸ਼ੂਲ ਕੀ ਸੀ ਅਰਿ ਕਤਰਤ ਹੈ,#ਜਾਈ ਯਮ ਕੀ ਸੀ ਕੈ ਖਿਲਾਈ ਮਹਾਂਮੀਰ ਕੀ ਸੀ#ਸ਼ੇਸ ਕੀ ਸਿਖਾਈ ਵਿਸ ਯਾਂਹੀ ਤੇ ਧਰਤ ਹੈ,#ਕਹੈ ਸ਼ਿਵਦ੍ਯਾਲ ਸ਼੍ਰੀ ਖਾਲਸਾ ਜੀ ਤੇਰੀ ਤੇਗ#ਬੀਜੁ ਕੇ ਪ੍ਰਕਾਸ਼ ਸੀ ਅਕਾਸ ਪਸਰਤ ਹੈ,#ਤੁਮ ਲਾਖੋਂ ਦਾਹੇ ਵਹ ਦਾਹਨੇ ਰਹਤ ਬਾਂਹ#ਤੁਮ ਕਰੋ ਵਾਰ ਵਹ ਪਾਰ ਉਤਰਤ ਹੈ.#ਗਿਲਜਾ ਕੇ ਮਾਸ ਮੁਖ ਗੀਧ ਲੈ ਉਡਾਨੇ ਜਾਤ#ਪ੍ਰੇਤ ਹੂੰ ਪਠਾਨਨ ਕੇ ਪੇਟ ਫਾਰੈਂ ਪਟ ਪਟ,#ਖੇਤ ਮੇ ਖਵੀਸ ਖੁਰਾਸਾਨਿਨ ਕੋ ਖਾਇ ਧਾਇ#ਹਾਡ ਦੰਤ ਤਰੇ ਪਰੈਂ ਨਾਦ ਹੋਤ ਖਟ ਖਟ,#ਕਹੈ ਸ਼ਿਵਦ੍ਯਾਲ ਮਹਾਰਾਜ ਰਣਜੀਤ ਸਿੰਘ#ਕਾਲਿਕਾ ਅਸੀਸੈਂ ਦੇਤ ਲੀਜੈ ਵਿਜੈ ਝਟ ਝਟ,#ਡਾਕਿਨੀ ਔ ਸਾਕਿਨੀ ਪਿਸਾਚਨੀ ਅਘਾਨੀ ਘਨੀ#ਲੋਹੂ ਪੀਐਂ ਜੋਗਿਨੀ ਗਰੇ ਮੇ ਹੋਤ ਗਟ ਗਟ.
ਸਰੋਤ: ਮਹਾਨਕੋਸ਼