ਪਰਿਭਾਸ਼ਾ
ਫ਼ਾ. [شیریں] ਵਿ- ਮਿੱਠਾ. "ਗੰਭੀਰ ਧੀਰ ਸ਼ੀਰੀਂ ਜ਼ਬਾਨ." (ਪੰਪ੍ਰ) ੨. ਪਿਆਰਾ। ੩. ਸੰਗ੍ਯਾ- ਖ਼ੁਸਰੋ ਪਰਵੇਜ਼ ਈਰਾਨ ਦੇ ਸ਼ਾਹ ਦੀ ਇਸਤ੍ਰੀ, ਜੋ ਫ਼ਰਹਾਦ ਦੀ ਪਿਆਰੀ ਸੀ. ਫ਼ਰਹਾਦ ਨੂੰ ਆਖਿਆ ਗਿਆ ਕਿ ਜੇ ਤੂੰ ਪਹਾੜ ਕੱਟਕੇ ਨਦੀ ਲੈ ਆਵੇਂ, ਤਾਂ ਸ਼ੀਰੀਂ ਪ੍ਰਾਪਤ ਕਰ ਸਕੇਂਗਾ. ਫ਼ਰਹਾਦ ਨੇ ਅਣਥੱਕ ਯਤਨ ਕਰਕੇ ਪਹਾੜ ਕੱਟਿਆ. ਜਦ ਕਾਰਜਸਿੱਧੀ ਹੋਣ ਵਾਲੀ ਹੀ ਸੀ, ਤਦ ਉਸ ਨੂੰ ਖਬਰ ਪੁਚਾਈ ਗਈ ਕਿ ਸ਼ੀਰੀਂ ਮਰ ਗਈ ਹੈ. ਇਹ ਸੁਣਕੇ ਫ਼ਰਹਾਦ ਨੇ ਪ੍ਰਾਣ ਤਿਆਗ ਦਿੱਤੇ. ਸ਼ੀਰੀਂ ਬੀ ਫ਼ਰਹਾਦ ਦਾ ਮਰਨਾ ਸੁਣਕੇ ਦੇਹ ਤਿਆਗ ਗਈ.
ਸਰੋਤ: ਮਹਾਨਕੋਸ਼