ਪਰਿਭਾਸ਼ਾ
ਸੰ शुरा णी ਸੰਗ੍ਯਾ- ਸੁੰਢ. ਸੁੱਕਾ ਅਦਰਕ.#ਅ਼. [زنجبیل] ਜ਼ੰਜਬੀਲ. ਅੰ. Ginger. ਇਹ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. ਇਸ ਦੀ ਤਾਸੀਰ ਗਰਮ ਖੁਸ਼ਕ ਹੈ. ਵਾਦੀ ਦੇ ਰੋਗ ਅਤੇ ਮੇਦੇ ਵਿੱਚ ਹੋਣ ਵਾਲੇ ਅਨੇਕ ਵਿਕਾਰ ਦੂਰ ਕਰਦੀ ਹੈ. ਮੇਦੇ ਅਤੇ ਜਿਗਰ ਨੂੰ ਤਾਕਤ ਦਿੰਦੀ ਹੈ. ਜਿਗਰ ਦੇ ਰੋਗਾਂ ਲਈ ਗੁਣਕਾਰੀ ਹੈ. ਬਲਗਮ ਮਿਟਾਉਂਦੀ ਹੈ. ਅਧਰੰਗ ਦੂਰ ਕਰਦੀ ਹੈ. ਪੇਟ ਦੇ ਕੀੜੇ ਮਾਰਦੀ ਹੈ. ਭੁੱਖ ਵਧਾਉਂਦੀ ਹੈ. ਕਾਮਸ਼ਕਤੀ ਜਾਦਾ ਕਰਦੀ ਹੈ. ਪੁਰਾਣੇ ਵੈਦ ਇਸ ਨੂੰ ਮਹੌਖਧਿ ਲਿਖਦੇ ਹਨ. . ਕੁਰਾਨ ਵਿੱਚ ਜ਼ਿਕਰ ਹੈ ਕਿ ਬਹਿਸ਼੍ਤ ਵਿੱਚ ਸੁੰਢ ਦੇ ਰਸ ਨਾਲ ਸ੍ਵਾਦ ਕੀਤਾ ਪਿਆਲਾ ਮਿਲੇਗਾ.¹
ਸਰੋਤ: ਮਹਾਨਕੋਸ਼