ਪਰਿਭਾਸ਼ਾ
ਦੇਖੋ, ਗੜ੍ਹ ਸ਼ੇਰ। ੨. ਇੱਕ ਪਿੰਡ, ਜੋ ਜ਼ਿਲਾ ਫਿਰੋਜ਼ਪੁਰ, ਤਸੀਲ ਥਾਣਾ ਜਲਾਲਾਬਾਦ ਵਿੱਚ ਹੈ. ਰੇਲਵੇ ਸਟੇਸ਼ਨ ਜਲਾਲਾਬਾਦ ਤੋਂ ਉੱਤਰ ਵੱਲ ਪੰਜ ਛੀ ਮੀਲ ਹੈ. ਇਸ ਪਿੰਡ ਤੋਂ ਪੂਰਵ ਵੱਲ ਸਮੀਪ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਟਾਲ੍ਹੀਆਂ ਫੱਤੂ ਸੰਮੂ ਕੀਆਂ ਪਾਸ ਗੁਰੁਦ੍ਵਾਰਾ ਹੈ. ਜਦੋਂ ਗੁਰੂ ਜੀ ਇੱਥੇ ਆਏ ਤਾਂ ਇੱਥੋਂ ਦੇ ਫੱਤੂ ਅਰ ਸੰਮੂ ਡੋਗਰਾਂ ਨੇ ਗੁਰੂ ਜੀ ਦੀ ਭੇਟਾ ਲੁੰਗੀ ਅਤੇ ਖੇਸ ਕੀਤਾ, ਜੋ ਇਸ ਇਲਾਕੇ ਦੀ ਸੁਗਾਤ ਮੰਨੇ ਜਾਂਦੇ ਸਨ. ਮੰਜੀ ਸਾਹਿਬ ਬਣਿਆ ਹੋਇਆ ਹੈ ਨਾਲ ੮੫ ਘੁਮਾਉਂ ਜ਼ਮੀਨ ਸੀ, ਜਿਸ ਵਿੱਚੋਂ ਹੁਣ ੩੦ ਘੁਮਾਉਂ ਬਾਕੀ ਹੈ. ਅਕਾਲੀ ਸਿੰਘ ਸੇਵਾਦਾਰ ਹਨ.; ਬੰਗਾਲ ਦੇ ਸ਼ਾਹਬਾਦ ਜਿਲੇ ਵਿੱਚ ਸਸਰਾਮ ਸਬ ਡਿਵੀਜਨ ਵਿੱਚ ਸ਼ੇਰਸ਼ਾਹ ਦਾ ਬਣਾਇਆ ਇੱਕ ਕਿਲਾ, ਜੋ ਹੁਣ ਰੱਦੀ ਹਾਲਤ ਵਿੱਚ ਹੈ.
ਸਰੋਤ: ਮਹਾਨਕੋਸ਼