ਪਰਿਭਾਸ਼ਾ
ਇਹ ਮਲੇਰੀਆ ਪਠਾਣ ਚਮਕੌਰ ਦੇ ਜੰਗ ਵਿੱਚ ਦਸ਼ਮੇਸ਼ ਨਾਲ ਲੜਨ ਲਈ ਵਜ਼ੀਰਖਾਨ ਦੀ ਸੈਨਾ ਨਾਲ ਸੀ. ਇਸ ਦਾ ਸਕਾ ਭਾਈ ਖਿਜਰ ਖਾਨ, ਜਿਸ ਨੂੰ ਦਸ਼ਮੇਸ਼ ਨੇ ਜਫਰਨਾਮੇ ਵਿੱਚ ਖ੍ਵਾਜਾ ਮਰਦੂਦ ਲਿਖਿਆ ਹੈ ਕੰਧ ਓਲ੍ਹੇ ਲੁਕਕੇ ਗੁਰੂ ਸਾਹਿਬ ਦੇ ਤੀਰ ਤੋਂ ਬਚਿਆ ਸੀ. ਸ਼ੇਰ ਮੁਹ਼ੰਮਦ ਸੰਮਤ ੧੭੬੭ ਵਿੱਚ ਸਰਹੰਦ ਦੀ ਲੜਾਈ ਵਿੱਚ ਸਿੰਘਾਂ ਦੇ ਹੱਥੋਂ ਮਾਰਿਆ ਗਿਆ.
ਸਰੋਤ: ਮਹਾਨਕੋਸ਼