ਸ਼ੇਰ ਮੂਛ
shayr moochha/shēr mūchha

ਪਰਿਭਾਸ਼ਾ

ਸ਼ੇਰ ਦੀ ਮੁੱਛ. ਪੁਰਾਣੇ ਸਮੇਂ ਈਰਖਾ ਕਰਨ ਵਾਲੇ ਲੋਕ, ਸ਼ੇਰ ਦੀ ਮੁੱਛ ਕਤਰਕੇ ਖਾਣੇ ਵਿੱਚ ਮਿਲਾਕੇ ਵੈਰੀ ਨੂੰ ਖਵਾ ਦਿੰਦੇ ਸਨ, ਅਰ ਖਿਆਲ ਕੀਤਾ ਜਾਂਦਾ ਸੀ ਕਿ ਇਹ ਮੇਦੇ ਵਿੱਚ ਜਾਕੇ ਐਸੇ ਜਖਮ ਕਰਦੀ ਹੈ, ਜੋ ਮੌਤ ਦਾ ਕਾਰਣ ਹੁੰਦੇ ਹਨ. ਔਰੰਗਜ਼ੇਬ ਨੇ ਦਾਰਾਸ਼ਿਕੋਹ ਨੂੰ ਇੱਕ ਵੇਰ ਸ਼ੇਰ ਦੀ ਮੁੱਛ ਚਾਉਲਾਂ ਵਿੱਚ ਮਿਲਾਕੇ ਖਵਾਈ ਸੀ. "ਸੇਰ ਮੂਛ ਕਤਰਾਯਕੈ ਚਾਵਰ ਮਹਿ ਪਾਈ. " (ਗੁਪ੍ਰਸੂ) ਸ਼੍ਰੀ ਗੂਰ ਹਰਿਰਾਇ ਸਾਹਿਬ ਜੀ ਦੀ ਕ੍ਰਿਪਾ ਨਾਲ ਦਾਰਾਸ਼ਿਕੋਹ ਦੀ ਜਾਨ ਬਚੀ ਸੀ.
ਸਰੋਤ: ਮਹਾਨਕੋਸ਼