ਸ਼ੇਰ ਸਿੰਘ
shayr singha/shēr singha

ਪਰਿਭਾਸ਼ਾ

ਦਸ਼ਮੇਸ਼ ਦਾ ਸੈਨਾਨੀ ਜੋ ਆਨੰਦਪੁਰ ਦੇ ਲੋਹਗੜ੍ਹ ਕਿਲੇ ਵਿੱਚ ਮੁਕੱਰਰ ਸੀ. ਇਸ ਨੇ ਵਡੀ ਵੀਰਤਾ ਨਾਲ ਦੁਸ਼ਮਨਾਂ ਨਾਲ ਟਾਕਰਾ ਕੀਤਾ। ੨. ਮਹਾਰਾਣੀ ਮਤਾਬ ਕੌਰ ਦੇ ਉਦਰ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਪੁਤ੍ਰ, ਜੋ ਸਨ ੧੮੦੭ ਵਿੱਚ ਜਨਮਿਆ ਅਤੇ ਕੌਰ ਨੌਨਿਹਾਲ ਸਿੰਘ ਪਿੱਛੋਂ ੧੮. ਜਨਵਰੀ ਸਨ ੧੮੪੧ ਨੂੰ ਲਹੌਰ ਦੇ ਤਖਤ ਤੇ ਬੈਠਾ, ਅਰ ੧੫. ਸਿਤੰਬਰ ਸਨ ੧੮੪੩ ਨੂੰ ਅਜੀਤ ਸਿੰਘ ਸੰਧਾਵਾਲੀਏ ਦੇ ਹੱਥੋਂ ਬੰਦੂਕ ਨਾਲ ਛਲ ਕਰਕੇ ਸ਼ਾਹ ਬਿਲਾਵਲ ਪਾਸ ਬਾਰਾਂਦਰੀ ਅੰਦਰ ਮਾਰਿਆ ਗਿਆ.
ਸਰੋਤ: ਮਹਾਨਕੋਸ਼