ਪਰਿਭਾਸ਼ਾ
ਚਾਲੀ ਦਿਨ ਦਾ ਨਿਰਾਹਾਰ ਵ੍ਰਤ ਕਰਨ ਵਾਲੇ ਅਨੇਕ ਮੁਸਲਮਾਨ ਫਕੀਰ ਇਸ ਨਾਉਂ ਤੋਂ ਪ੍ਰਸਿੱਧ ਹਨ. ਇੱਕ ਮਹਾਤਮਾ ਅਟਕ ਦੇ ਜ਼ਿਲੇ ਹੋਇਆ ਹੈ. ਦੂਜਾ ਬਨੂੜ ਦੇ ਰਹਿਣ ਵਾਲਾ ਅਬਦੁਲ ਕਾਦਿਰ ਪ੍ਰਤਾਪੀ ਸਾਧੂ ਹੋਇਆ ਹੈ. ਜਿਸ ਦਾ ਮਕਬਰਾ ਥਨੇਸਰ ਸਨ ੧੨੭੧ਵਿੱਚ ਬਣਿਆ ਹੈ. ਇਹ ਵਡਾ ਮਸਤਾਨਾ ਅਤੇ ਵਿਲਾਸੀ ਸੀ. ਅਨੇਕ ਕਹਾਣੀਆਂ ਬੈਠਾ ਹੀ ਘੜ ਲੈਂਦਾ ਜਿਨ੍ਹਾਂ ਤੋਂ ਲੋਕਾਂ ਨੂੰ ਹਾਸੀ ਆਉਂਦੀ, ਪਰ ਭਾਵ ਸਭ ਦਾ ਉੱਤਮ ਸਿਖ੍ਯਾ ਭਰਿਆ ਹੋਇਆ ਕਰਦਾ। ੨. ਅੱਜਕਲ ਮੁਹਾਵਰੇ ਵਿੱਚ ਸ਼ੇਖ਼ਚਿੱਲੀ ਉਸ ਨੂੰ ਆਖਦੇ ਹਨ, ਜੋ ਵਿਚਾਰ ਤੋਂ ਉਲਟ ਅੰਦਾਜੇ ਅਤੇ ਮਨੋਰਾਜ ਦੇ ਅਡੰਬਰ ਰਚੇ.
ਸਰੋਤ: ਮਹਾਨਕੋਸ਼