ਸ਼ੇਖ਼ ਸ਼ਰਫ਼
shaykh sharafa/shēkh sharafa

ਪਰਿਭਾਸ਼ਾ

[شیخ شرف] ਅਬੂ ਅ਼ਲੀ ਕ਼ਲੰਦਰ. ਇਸ ਦਾ ਪ੍ਰਸਿੱਧ ਨਾਉਂ ਸ਼ੇਖ ਸ਼ਰਫ਼ ਹੈ. ਇਹ ਈਰਾਨ ਵਿੱਚ ਪੈਦਾ ਹੋਇਆ ਅਤੇ ਹਿੰਦੁਸ੍ਤਾਨ ਆਕੇ ਪਾਨੀਪਤ ਨਿਵਾਸ ਕੀਤਾ. ਇਸੇ ਥਾਂ ੩੦ ਅਗਸ੍ਤ ਸਨ ੧੩੩੨ ਨੂੰ ਇਸ ਮਹਾਤਮਾ ਦਾ ਦੇਹਾਂਤ ਹੋਇਆ. ਸ਼ੇਖ ਸ਼ਰਫ਼ ਦਾ ਮਕਬਰਾ ਪਾਨੀਪਤ ਵਿੱਚ ਪ੍ਰਸਿੱਧ ਅਸਥਾਨ ਹੈ. ਇਸੇ ਦੇ ਜਾਨਸ਼ੀਨ ਪੀਰ ਨੂੰ¹ ਗੁਰੂ ਨਾਨਕਦੇਵ ਪਾਨੀਪਤ ਮਿਲੇ ਹਨ. ਦੇਖੋ, ਪਾਨੀਪਤ.
ਸਰੋਤ: ਮਹਾਨਕੋਸ਼