ਸ਼ੋਰਾ
shoraa/shorā

ਪਰਿਭਾਸ਼ਾ

ਫ਼ਾ. [شورہ] ਸ਼ੋਰਹ. ਸੰਗ੍ਯਾ- ਜ਼ਮੀਨ ਦਾ ਨਮਕ. Saltpetre. ਇਸ ਨਾਲ ਪੁਰਾਣੇ ਜ਼ਮਾਨੇ ਵਿੱਚ ਜਲ ਠੰਡਾ ਕੀਤਾ ਜਾਂਦਾ ਸੀ. "ਸੀਤਲ ਜਲ ਕੀਜੈ ਸਮ ਓਰਾ। ਤਰ ਊਪਰ ਦੇਕਰ ਬਹੁ ਸੋਰਾ"।। (ਗੁਪ੍ਰਸੂ) ਸ਼ੋਰਾ ਬਾਰੂਦ ਦਾ ਭੀ ਮੁੱਖ ਅੰਗ ਹੈ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : شورا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

nitre, saltpetre, potassium nitrate; salinity (of soil); adjective saline (soil)
ਸਰੋਤ: ਪੰਜਾਬੀ ਸ਼ਬਦਕੋਸ਼