ਸ਼੍ਰੀ ਨਗਰ¹
shree nagara¹/shrī nagara¹

ਪਰਿਭਾਸ਼ਾ

ਸੰ. ਸੂਰ੍‍ਯਨਗਰ. ਕਸ਼ਮੀਰ ਦੀ ਰਾਜਧਾਨੀ, ਜਿਸ ਦੀ ਸਮੁੰਦਰ ਤੋਂ ਬੁਲੰਦੀ ੫੨੭੬ ਫੁਟ ਹੈ. ਇਸ ਨਗਰ ਵਿੱਚ ਕਾਠੀ ਦਰਵਾਜੇ ਮਾਈ ਭਾਗਭਰੀ ਦੇ ਘਰ ਛੀਵੇਂ ਸਤਿਗੁਰੂ ਜੀ ਦਾ ਗੁਰੁਦ੍ਵਾਰਾ ਹੈ, ਜੋ ਹਰੀ ਪਰਬਤ ਦੇ ਪਾਸ ਹੈ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਭੀ ਇਹ ਨਗਰ ਪਵਿਤ੍ਰ ਹੋਇਆ ਹੈ. ਦੇਖੋ, ਨਾਨਕ ਪ੍ਰਕਾਸ਼ ਉੱਤਰਾਰਧ ਅਧ੍ਯਾਯ ੧੪. ਦੇਖੋ, ਸੇਵਾਦਾਸ ਕਸ਼ਮੀਰ ਅਤੇ ਭਾਗਭਰੀ।#੨. ਰਿਆਸਤ ਗੜ੍ਹਵਾਲ ਦੇ ਪੌੜੀ ਪਰਗਨੇ ਵਿੱਚ ਅਲਕਨੰਦਾ ਦੇ ਕਿਨਾਰੇ ਇੱਕ ਨਗਰ, ਜੋ ਦਸ਼ਮੇਸ਼ ਜੀ ਦੇ ਸਮੇਂ ਰਾਜਾ ਫਤੇਸ਼ਾਹ ਦੀ ਰਾਜਧਾਨੀ ਸੀ, ਇੱਥੇ ਸ਼੍ਰੀ ਗੁਰੂ ਨਾਨਕ ਦੇਵ ਦਾ ਅਸਥਾਨ "ਚਰਨ ਪਾਦੁਕਾ" ਨਾਉਂ ਤੋਂ ਪ੍ਰਸਿੱਧ ਹੈ. ਬਦਰੀਨਾਰਾਯਣ ਦੀ ਯਾਤ੍ਰਾ ਸਮੇਂ ਸਤਿਗੁਰੂ ਜੀ ਇਸ ਨਗਰ ਪਧਾਰੇ ਹਨ. ਸ਼੍ਰੀ ਨਗਰ ਦੀ ਬੁਲੰਦੀ ੧੭੦੬ ਫੁਟ ਹੈ. ਸਨ ੧੮੯੪ ਵਿੱਚ ਗੋਹਾਨਾ ਝੀਲ ਦਾ ਬੰਨ੍ਹ ਟੁੱਟ ਜਾਣ ਤੋਂ ਇਹ ਨਗਰ ਰੁੜ੍ਹ ਗਿਆ, ਹੁਣ ਰਾਜਧਾਨੀ ਗੜ੍ਹਵਾਲ ਹੈ.
ਸਰੋਤ: ਮਹਾਨਕੋਸ਼