ਸ਼੍ਰੁਤਿ
shruti/shruti

ਪਰਿਭਾਸ਼ਾ

ਸੰ. ਸੰਗ੍ਯਾ- ਕੰਨ। ੨. ਵੇਦ. ਵੇਦਾਂ ਦੀ ਸ਼੍ਰੁਤਿ ਸੰਗ੍ਯਾ ਇਸ ਕਰਕੇ ਹੋਈ ਕਿ ਪੁਰਾਣੇ ਵੇਲੇ ਇਹ ਲਿਖੇ ਹੋਏ ਨਹੀਂ ਸਨ, ਕੇਵਲ ਸੁਣਕੇ ਯਾਦ ਕੀਤੇ ਜਾਂਦੇ ਸਨ. "ਸ਼੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ." (ਸੂਹੀ ਛੰਤ ਮਃ ੫) ੩. ਸੁਣਨਾ. ਸ੍ਰਵਣ। ੪. ਕਹਾਵਤ. ਕਹਾਣੀ। ੫. ਜਨਚਰਚਾ. ਦੰਤਕਥਾ. ੬. ਸੰਗੀਤ ਅਨੁਸਾਰ ਸ੍ਵਰ ਦੀ ਮਾਤ੍ਰਾ ਅਥਵਾ ਅੰਸ਼ ਦਾ ਨਾਉਂ ਸ਼੍ਰੁਤਿ ਹੈ ਅਰ ਉਨ੍ਹਾਂ ਦੇ ਨਾਉਂ ਇਹ ਹਨ-#ਸਾਡਜ ਦੀ- ਤੀਵ੍ਰਾ, ਕੁਮੁਦਵਤੀ, ਮੰਦ੍ਰਾ, ਛੰਦੋਵਤੀ.#ਰਿਸਭ ਦੀ- ਦਯਾਵਤੀ, ਰੰਜਿਨੀ, ਰਕ੍ਤਿਕਾ.#ਗਾਂਧਾਰ ਦੀ- ਰੌਦ੍ਰੀ. ਕ੍ਰੋਧਾ.#ਮਧ੍ਯਮ ਦੀ- ਵਜ੍ਰਿਕਾ, ਪ੍ਰਸਾਰਿਣੀ, ਪ੍ਰੀਤਿ, ਮਾਰ੍‍ਜਨੀ.#ਪੰਚਮ ਦੀ- ਸ਼੍ਰਿਤਿ, ਰਕ੍ਤਾ, ਸੰਦੀਪਿਨੀ, ਆਲਾਪਿਨੀ.#ਧੈਵਤ ਦੀ- ਮਦੰਤੀ, ਰੋਹਿਣੀ, ਰਮ੍ਯਾ.#ਨਿਸਾਦ ਦੀ- ਉਗ੍ਰਾ, ਕ੍ਸ਼ੋਭਿਣੀ.#ਦੇਖੋ, ਸੁਰਤਿ ੭.
ਸਰੋਤ: ਮਹਾਨਕੋਸ਼