sa/sa

ਪਰਿਭਾਸ਼ਾ

ਪੰਜਾਬੀ ਵਰਣਮਾਲਾ ਦਾ ਚੌਥਾ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਦ ਹੈ¹ ੨. ਕ੍ਰਿ- ਅਸ੍‌ਤਿ ਦਾ ਸੰਖੇਪ. ਹੈ. "ਕਿ ਅਗੰਜਸ ਕਿ ਅਭੰਜਸ." (ਗ੍ਯਾਨ) ੩. ਸੰ. श- ਸ਼. ਸੰਗ੍ਯਾ- ਸ਼ਿਵ. ਮਹਾਦੇਵ। ੪. ਸ਼ਸਤ੍ਰ। ੫. ਮਨ। ੬. ਸੌਣਾ. ਸ਼ਯਨ। ੭. ਮੰਗਲ. ਕਲ੍ਯਾਣ। ੮. ਸੰ. स. ਈਸ਼੍ਵਰ. ਪਰਮਾਤਮਾ। ੯. ਸੱਪ. ਸਰਪ। ੧੦. ਪੰਛੀ। ੧੧. ਪੌਣ. ਹਵਾ। ੧੨. ਚਮਕ. ਪ੍ਰਕਾਸ਼। ੧੩. ਚੰਦ੍ਰਮਾ। ੧੪. ਗ੍ਯਾਨ। ੧੫. ਚਿੰਤਾ। ੧੬. ਸੜਕ। ੧੭. ਛੰਦਸ਼ਾਸਤ੍ਰ ਅਨੁਸਾਰ ਸਗਣ ਦਾ ਸੰਖੇਪ ਨਾਉਂ। ੧੮. ਉਪ. ਸਾਥ. ਨਾਲ. ਸਹਿਤ. ਇਸ ਦੀ ਵਰਤੋਂ ਸ਼ਬਦ ਦੇ ਆਦਿ ਹੁੰਦੀ ਹੈ, ਜੈਸੇ- "ਰੋਗੀ ਬ੍ਰਹਮਾ ਬਿਸਨ ਸਰੁਦ੍ਰਾ." (ਭੈਰ ਅਃ ਮਃ ੧) "ਗੁਰਮੁਖਿ ਨਿਬਹੈ ਸਪਰਿਵਾਰ" (ਸਿਧੁਗੋਸਟਿ) ੧੯. ਸਰਵਉਹ. ਵਹ. "ਸੁਪਚ ਤੁਲਿ ਸ ਮਾਨਿ." (ਕੇਦਾ ਰਵਿਦਾਸ) ਉਸ ਨੂੰ ਚੰਡਾਲ ਸਮਾਨ ਜਾਣ। ੨੦. ਫ਼ਾ. [ش] ਉਸ ਦਾ. ਉਸ ਨੂੰ. ਇਸ ਦੀ ਵਰਤੋਂ ਸ਼ਬਦ ਦੇ ਅੰਤ ਹੁੰਦੀ ਹੈ, ਜੈਸੇ ਕ਼ਲਮਸ਼ (ਉਸ ਦੀ ਕ਼ਲਮ).
ਸਰੋਤ: ਮਹਾਨਕੋਸ਼

ਸ਼ਾਹਮੁਖੀ : س

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

fourth letter of Gurmukhi script used to express the sibilant consonant sound [s]
ਸਰੋਤ: ਪੰਜਾਬੀ ਸ਼ਬਦਕੋਸ਼