ਪਰਿਭਾਸ਼ਾ
ਸੰ. ਸ਼ਤ. ਸੰਗ੍ਯਾ- ਸੌ. ਸੈਂਕੜਾ. "ਬਹਤੁ ਪ੍ਰਤਾਪੁ ਗਾਂਉ ਸਉ ਪਾਏ." (ਸਾਰੰ ਕਬੀਰ) ੨. ਸੰ. ਸ਼੍ਯਨ. ਸੌਣਾ. "ਸਉ ਨਿਸੁਲ ਜਨ ਟੰਗ ਧਰਿ." (ਵਾਰ ਬਿਲਾ ਮਃ ੪) "ਨਿਤ ਸੁਖ ਸਉਦਿਆ." (ਸੂਹੀ ਛੰਤ ਮਃ ੪) ੩. ਸੰ. ਸ਼ਪਥ. ਸੁਗੰਦ. ਸੌਂਹ. "ਸਾਚ ਕਹੌਂ ਅਘ ਓਘ ਦਲੀ ਸਉ." (ਦੱਤਾਵ) ੪. ਵ੍ਯ- ਸਹ. ਸਾਥ. "ਪਾਖੰਡ ਧਰਮ ਪ੍ਰੀਤਿ ਨਹੀ ਹਰਿ ਸਉ." (ਮਾਰੂ ਸੋਲਹੇ ਮਃ ੧) ੫. ਨੂੰ. ਪ੍ਰਤਿ. "ਮੋ ਸਉ ਕੋਊ ਨ ਕਹੈ ਸਮਝਾਇ." (ਗਉ ਰਵਿਦਾਸ) ੬. ਤੋਂ. ਪਾਸੋਂ. ਦੇਖੋ, ਸਉ ਪਾਈ. ੭. ਫ਼ਾ. [شو] ਸ਼ੌ. ਸੰਗ੍ਯਾ- ਪਤਿ. ਭਰਤਾ. ਸ੍ਵਾਮੀ. "ਕਹੁ ਨਾਨਕ ਸਉ ਨਾਹ." (ਵਾਰ ਆਸਾ) "ਕੁਲਹ ਸਮੂਹ ਉਧਾਰਨ ਸਉ." (ਸਵੈਯੇ ਮਃ ੫. ਕੇ)
ਸਰੋਤ: ਮਹਾਨਕੋਸ਼