ਪਰਿਭਾਸ਼ਾ
ਵਿ- ਸੰਕੁਚਿਤ. ਤੰਗ. ਭੀੜਾ. ਭੀੜੀ. "ਨੱਚ ਨ ਜਾਣਈ ਆਖੈ ਭੁਇ ਸਉੜੀ." (ਭਾਗੁ) ੨. ਸੰਗ੍ਯਾ- ਸੌਣ ਸਮੇਂ ਓਢਣ ਦਾ ਵਸਤ੍ਰ. "ਉਘੈ ਸਉੜ ਪਲੰਘ." (ਵਾਰ ਮਲਾ ਮਃ ੧) ਉਨੀਂਦ੍ਰੇ ਨੂੰ ਸੋਤ ਅਤੇ ਮੰਜੇ ਨਾਲ ਪਿਆਰ ਹੈ. "ਜੇ ਜੂੰਅ ਸਉੜੀ ਸੰਜਰੀ ਰਾਜਾ ਨ ਭਤਾਰ." (ਭਾਗੁ) ਜੇ ਸੋਤ ਵਿੱਚ ਜੂਆਂ ਫੈਲ ਜਾਣ, ਤਦ ਉਸ ਦਾ ਮਾਲਿਕ ਬਹੁਤੇ ਜੀਵਾਂ ਦਾ ਸ੍ਵਾਮੀ ਹੋਣ ਕਰਕੇ ਰਾਜਾ ਨਹੀਂ ਹੋ ਸਕਦਾ.
ਸਰੋਤ: ਮਹਾਨਕੋਸ਼