ਸਕਤਾ
sakataa/sakatā

ਪਰਿਭਾਸ਼ਾ

ਵਿ- ਸ਼ਕਤਿ ਵਾਲਾ. ਸਮਰਥ. ਬਲਵਾਨ "ਸਕਤਾ ਸੀਹੁ ਮਾਰੇ ਪੈ ਵਗੈ." (ਆਸਾ ਮਃ ੧) ੨. ਅ਼. [سکتہ] ਸੰਗ੍ਯਾ- ਬਿਨਾ ਹਰਕਤ ਹੋਣ ਦੀ ਹਾਲਤ. ਸਤੰਭ ਹੋਣਾ। ੩. ਇੱਕ ਰੋਗ. ਸੰ. संन्यास ਸੰਨ੍ਯਾਸ. Apoplexy. ਇਹ ਰੋਗ ਚਾਲੀ ਵਰ੍ਹੇ ਦੀ ਉਮਰ ਪਿੱਛੋਂ ਜਾਂਦਾ ਹੁੰਦਾ ਹੈ. ਇਸ ਦੇ ਕਾਰਣ ਦਿਮਾਗ ਤੇ ਸੱਟ ਵੱਜਣੀ, ਗੁਰਦੇ ਦੀਆਂ ਬੀਮਾਰੀਆਂ ਹੋਣੀਆਂ, ਸ਼ਰਾਬ, ਅਫੀਮ, ਚੰਡੂ, ਸੁਲਫਾ ਆਦਿ ਬਹੁਤ ਨਸ਼ੇ ਸੇਵਨ ਕਰਨੇ, ਬਹੁਤ ਭੋਗ ਕਰਨਾ ਆਦਿ ਹਨ.#ਸਕਤੇ ਵਿੱਚ ਸ਼ਰੀਰ ਜੜ੍ਹ ਹੋ ਜਾਂਦਾ ਹੈ, ਦਿਲ ਹਰਕਤ ਕਰਦਾ ਹੈ ਪਰ ਦਿਮਾਗ ਆਪਣਾ ਕੰਮ ਛੱਡ ਦਿੰਦਾ ਹੈ, ਨਬਜ ਮੱਧਮ ਪੈ ਜਾਂਦੀ ਹੈ, ਸ਼ਰੀਰ ਠੰਢਾ ਹੋ ਜਾਂਦਾ ਹੈ. ਕਦੇ ਕਦੇ ਮਲ ਮੂਤ੍ਰ ਅਚਾਨਕ ਹੀ ਨਿਕਲ ਜਾਂਦੇ ਅਥਵਾ ਬੰਦ ਹੋ ਜਾਂਦੇ ਹਨ.#ਇਸ ਦਾ ਇਲਾਜ ਇਹ ਹੈ ਕਿ ਰੋਗੀ ਦਾ ਸਿਰ ਉੱਚਾ ਰੱਖਕੇ ਸ਼ਾਂਤਿ ਨਾਲ ਲਿਟਾ ਦਿੱਤਾ ਜਾਵੇ. ਕੁੜਤੇ ਆਦਿ ਦੇ ਗਲਾਵੇਂ ਦੇ ਬਟਨ ਖੋਲ੍ਹ ਦਿੱਤੇ ਜਾਣ. ਸਿਰਕੇ ਵਿੱਚ ਚੰਦਨ ਤੇ ਕਪੂਰ ਘਸਾਕੇ ਇਸ ਨਾਲ ਵਸਤ੍ਰ ਤਰ ਕਰਕੇ ਮੱਥੇ ਤੇ ਰੱਖਿਆ ਜਾਵੇ. ਲਹੂ ਦੀ ਅਧਿਕਤਾ ਹੋਵੇ ਤਾਂ ਸਿਆਣੇ ਆਦਮੀ ਤੋਂ ਫਸਦ ਖੁਲ੍ਹਵਾਕੇ ਕੁਝ ਕਢਵਾ ਦਿੱਤਾ ਜਾਵੇ. ਪਿੰਨਣੀਆਂ (ਪਿੰਨੀਆਂ) ਅਤੇ ਡੌਲਿਆਂ ਨੂੰ ਰੁਮਾਲਾਂ ਨਾਲ ਘੁੱਟਕੇ ਬੰਨ੍ਹਿਆ ਜਾਵੇ. ਹੁਕਨਾ ਅਤੇ ਹੱਥ ਪੈਰ ਦੀਆਂ ਤਲੀਆਂ, ਤੇ ਮਾਲਿਸ਼ ਕੀਤੀ ਜਾਵੇ.#ਇਸ ਬੀਮਾਰੀ ਵਿੱਚ ਮਾਜੂਨ ਫ਼ਿਲਾਸਫ਼ਾ, ਖ਼ਮੀਰਾ, ਗਾਉਜੁਬਾਨ ਅਤੇ ਯੋਗਰਾਜ ਗੁੱਗਲ ਦਾ ਖਵਾਉਣਾ ਅਤੇ ਅਰਕ ਕਾਸਨੀ ਪਿਲਾਉਣਾ ਗੁਣਕਾਰੀ ਹੈ. ਅੰਤੜੀ ਦੀ ਮੈਲ ਜਿਨ੍ਹਾਂ ਚੀਜਾਂ ਤੋਂ ਖਾਰਿਜ ਹੋਵੇ ਉਨ੍ਹਾਂ ਦਾ ਵਰਤਣਾ ਅਤੇ ਜੌਂ ਦਾ ਰਸ, ਮੂੰਗੀ ਦਾ ਪਾਣੀ ਅਤੇ ਚਿੱਟੇ ਮਾਸਾਂ ਦਾ ਸ਼ੋਰਵਾ ਆਦਿ ਨਰਮ ਗਿਜਾ ਦੇਣੀ ਚਾਹੀਏ। ਯਤਿ ਭੰਗ ਦੋਸ. ਦੇਖੋ, ਕਾਵ੍ਯਦੋਸ ਅਤੇ ਯਤਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سکتا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

see ਸ਼ਕਤੀਸ਼ਾਲੀ
ਸਰੋਤ: ਪੰਜਾਬੀ ਸ਼ਬਦਕੋਸ਼