ਪਰਿਭਾਸ਼ਾ
ਵਾ- ਖ਼ਾਲਸੇ ਦੀ ਜੈਕਾਰ ਧੁਨਿ, ਜਿਸ ਦਾ ਅਰਥ ਹੈ ਸਤ੍ਯ ਹੈ ਸਾਰੀ ਵਿਭੂਤੀ ਦਾ ਪਤੀ ਅਵਿਨਾਸ਼ੀ. ਕਾਰਯਾਂ ਦੇ ਆਰੰਭ ਵਿੱਚ ਭੀ ਇਹ ਮੰਗਲਕਾਰੀ ਪਦ ਵਰਤੀਦਾ ਹੈ, ਪਰ ਵਿਸ਼ੇਸ ਕਰਕੇ ਦੀਵਾਨ ਦੀ ਸਮਾਪਤੀ, ਕੂਚ ਅਤੇ ਝਟਕਾ ਕਰਨ ਦੇ ਵੇਲੇ ਖਾਲਸਾ "ਸਤਿ ਸ੍ਰੀ ਅਕਾਲ" ਗਜਾਉਂਦਾ ਹੈ. ਕਈ ਆਪੋ ਵਿੱਚੀ ਮਿਲਣ ਸਮੇਂ ਭੀ ਇਸ ਪਦ ਨੂੰ ਵਰਤਦੇ ਹਨ, ਪਰ ਵਾਹਗੁਰੂ ਜੀ ਕੀ ਫਤਹ ਦੀ ਥਾਂ ਇਸ ਦਾ ਵਰਤਣਾ ਵਿਧਾਨ ਨਹੀਂ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ست سِری اَکال
ਅੰਗਰੇਜ਼ੀ ਵਿੱਚ ਅਰਥ
the Sikh salutation, literally the True, Reverend, Timeless one, i.e. God
ਸਰੋਤ: ਪੰਜਾਬੀ ਸ਼ਬਦਕੋਸ਼