ਪਰਿਭਾਸ਼ਾ
ਸੰ. शतशृङ्ग- ਸ਼ਤਸ਼੍ਰਿੰਗ. ਹਿਮਾਲਯ ਦੀ ਧਾਰਾ ਵਿੱਚ ਬਦਰੀਨਾਰਾਇਣ ਦੇ ਕੋਲ ਇੱਕ ਪਹਾੜ. ਦੇਖੋ, ਹੇਮਕੂਟ. "ਸਪਤਸ੍ਰਿੰਗ ਤਿਹ ਨਾਮ ਕਹਾਵਾ। ਪੰਡੁ ਰਾਜ ਜਹਿਂ ਜੋਗ ਕਮਾਵਾ।।" (ਵਿਚਿਤ੍ਰ) ੨. ਬੰਬਈ ਪ੍ਰਾਂਤ ਦੇ ਨਾਸਿਕ ਜਿਲੇ ਵਿੱਚ ਚਾਂਦੋਰ ਪਹਾੜੀ ਧਾਰਾ ਦਾ ਟਿੱਲਾ, ਜੋ ੪੬੫੯ ਫੁਟ ਸਮੁੰਦਰ ਤੋਂ ਉੱਚਾ ਹੈ. ਇਸ ਉੱਪਰ ਮਹਿਖਾਸੁਰਮਰਦਨੀ ਦਾ ਮੰਦਿਰ ਹੈ, ਜਿਸ ਨੂੰ ਸਪਤਸ੍ਰਿੰਗ ਨਿਵਾਸਿਨੀ ਭੀ ਆਖਦੇ ਹਨ. ਮੇਲਾ ਚੇਤ ਸੁਦੀ ੧੫. ਨੂੰ ਭਰਦਾ ਹੈ.
ਸਰੋਤ: ਮਹਾਨਕੋਸ਼