ਸਫਰੀ
sadharee/sapharī

ਪਰਿਭਾਸ਼ਾ

ਸੰਗ੍ਯਾ- ਸਫਰ ਕਰਨ ਵਾਲਾ. ਯਾਤ੍ਰੀ. ਮੁਸਾਫਿਰ. "ਜਿਉ ਸਫਰੀ ਉਦਰ ਭਰੈ ਬਹਿ ਹਾਟੁਲੀ." (ਸਾਰ ਮਃ ੫) ਜਿਵੇਂ ਰਾਹ ਚੱਲਣ ਵਾਲਾ ਤਨੂਰ ਉੱਪਰ ਬੈਠਕੇ ਪੇਟ ਭਰਦਾ ਹੈ। ੨. ਸ਼ਫਰ (ਮੱਛੀ) ਫੜਨ ਵਾਲਾ. ਮਾਹੀਗੀਰ. ਦੇਖੋ, ਦੰਫਾਨ। ੩. ਸ਼ਫਰ (ਮੱਛੀ) ਦੀ ਥਾਂ ਭੀ ਸਫਰੀ ਸ਼ਬਦ ਕਵੀਆਂ ਨੇ ਵਰਤਿਆ ਹੈ. "ਚੰਚਲ ਜ੍ਯੋਂ ਸਫਰੀ ਜਲ ਮੇ." (ਸਲੋਹ)
ਸਰੋਤ: ਮਹਾਨਕੋਸ਼

SAFRÍ

ਅੰਗਰੇਜ਼ੀ ਵਿੱਚ ਅਰਥ2

s. f, piece of leather in which tobacco is worked, or over which meal is sifted.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ