ਸਬਥ
sabatha/sabadha

ਪਰਿਭਾਸ਼ਾ

ਅ਼. [سبت] ਹੀ- Shabbath. L. Sabbatum. ਫ੍ਰ- Shabath. ਸੰਗ੍ਯਾ- ਵਿਸ਼੍ਰਾਮ (ਆਰਾਮ) ਕਰਨਾ. ਛੁੱਟੀ ਮਨਾਉਣੀ। ੨. ਯਹੂਦੀਆਂ ਦੇ ਨਿਸ਼ਚੇ ਅਨੁਸਾਰ ਸ਼ਨਿਸ਼ਚਰ (ਛਨਿੱਛਰ) ਦਾ ਦਿਨ. ਬਾਈਬਲ ਅਨੁਸਾਰ ਇਸ ਦਿਨ ਖ਼ੁਦਾ ਨੇ ਦੁਨੀਆ ਬਣਾਕੇ ਆਰਾਮ ਕੀਤਾ ਹੈ। ੩. ਈਸਾਈ ਐਤਵਾਰ ਨੂੰ ਸਬਤ ਮੰਨਦੇ ਹਨ. ਦੇਖੋ, ਸ੍ਰਿਸ੍ਟਿਰਚਨਾ ਅਤੇ ਮੂਸਾ.
ਸਰੋਤ: ਮਹਾਨਕੋਸ਼