ਸਮਧਾ
samathhaa/samadhhā

ਪਰਿਭਾਸ਼ਾ

ਸੰ. समिध ਸਮਿਧ੍‌. ਸੰਗ੍ਯਾ- ਹੌਮ ਲਈ ਵਰਤਣ ਯੋਗ ਕਾਠ। ੨. ਸੰ समिध. ਕਾਠ. ਲੱਕੜ. "ਮਨ ਤਨ ਸਮਧਾ ਜੇ ਕਰੀ ਅਨੁ ਦਿਨ ਅਗਨਿ ਜਲਾਇ." (ਸ੍ਰੀ ਮਃ ੧) ੩. ਅਗਨਿ। ੪. ਸੰ. समृद्घ ਸਮ੍ਰਿੱਧ. ਵਿ- ਵਿਸ਼ੇਸ ਰਿੱਧਿ ਵਾਲਾ. ਬਹੁਤ ਸੰਪਦਾ ਵਾਲਾ. "ਸੋ ਘਰੁ ਲਧਾ ਸਹਜਿ ਸਮਧਾ." (ਵਡ ਛੰਤ ਮਃ ੫) "ਏਤੜਿਆ ਵਿਚਹੁ ਸੋ ਜਨ ਸਮਧਾ." (ਵਾਰ ਗੂਜ ੧. ਮਃ ੩) "ਨਾਮਿ ਰਤੇ ਸੇਈ ਜਨ ਸਮਧੇ." (ਵਾਰ ਬਿਲਾ ਮਃ ੩) ੫. ਬਹੁਤ ਵੱਡਾ.
ਸਰੋਤ: ਮਹਾਨਕੋਸ਼

SAMDHÁ

ਅੰਗਰੇਜ਼ੀ ਵਿੱਚ ਅਰਥ2

s. f, Fuel.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ