ਸਮਾਇਨ
samaaina/samāina

ਪਰਿਭਾਸ਼ਾ

ਸਮਾਉਣ ਦੀ ਕ੍ਰਿਯਾ. ਸਮਾਉਣਾ। ੨. ਸੰਗ੍ਯਾ- ਦੁੱਧ ਜਮਾਉਣ ਵਾਸਤੇ ਦਹੀਂ ਦੀ ਲਾਗ. ਜਾਮਣ. ਜਾਗ. "ਦੂਧੁ ਕਰਮ ਫੁਨਿ ਸੁਰਤਿ ਸਮਾਇਣੁ." (ਸੂਹੀ ਮਃ ੧) ੩. ਸ਼ਮਨ. ਵਿਨਾਸ਼. ਤਬਾਹੀ. "ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ." (ਆਸਾ ਛੰਤ ਮਃ ੫) ੪. ਸੰ. ਸ੍‍ਮਯਨ. ਹਾਸੀ. ਹਾਸ੍ਯ.
ਸਰੋਤ: ਮਹਾਨਕੋਸ਼