ਸਮਾਸਿਮ
samaasima/samāsima

ਪਰਿਭਾਸ਼ਾ

ਅ਼. [سماسم] ਸਮਾਸਿਮ. ਇਹ ਬਹੁ ਵਚਨ ਹੈ ਸਮਸਿਮਤ ਦਾ. ਲਾਲ ਕੀੜੇ. ਇਹ ਕੀੜੇ ਅਕਸਰ ਬਰਸਾਤ ਦੇ ਹੁੰਮ ਵਿੱਚ ਖੁੱਡਾਂ ਤੋਂ ਨਿਕਲਿਆ ਕਰਦੇ ਹਨ. "ਮਾਨਹੁ ਪੇਖ ਸਮਾਸਨ ਕੇ ਮੁਖ ਧਾਇ ਚਲੀ ਮਿਲ ਜੂਥ ਅਹੀ ਹੈ." (ਕ੍ਰਿਸਨਾਵ) ਸੱਪਣਾਂ ਪਤੰਗਿਆਂ ਨੂੰ ਖਾਣ ਦੌੜੀਆਂ ਹਨ.
ਸਰੋਤ: ਮਹਾਨਕੋਸ਼