ਸਮੁੱਚਯ
samuchaya/samuchēa

ਪਰਿਭਾਸ਼ਾ

ਸੰ. समुच्चय (ਸਮ੍‌-ਉਦ੍‌-ਚਿ) ਸੰਗ੍ਯਾ- ਜੋ ਪਦ ਆਪੋ ਵਿੱਚੀ ਮੇਲ ਨਹੀਂ ਰਖਦੇ, ਉਨ੍ਹਾਂ ਦਾ ਇੱਕ ਕ੍ਰਿਯਾ ਨਾਲ ਅਨ੍ਵਯ ਕਰਨਾ. ਜੈਸੇ- ਮੂਰਖ, ਪੰਡਿਤ, ਕਵੀ, ਭੰਡ, ਰਾਜਦਰਬਾਰ ਨੂੰ ਜਾ ਰਹੇ ਹਨ. ਜਾ ਰਹੇ ਹਨ ਇਸ ਕ੍ਰਿਯਾ ਦਾ ਅਨ੍ਵਯ ਸਾਰਿਆਂ ਪਦਾਂ ਨਾਲ ਹੋਇਆ। ੨. ਇੱਕ ਅਰਥਾਲੰਕਾਰ. ਬਹੁਤ ਭਾਵ ਇਕੱਠੇ ਮਨ ਵਿੱਚ ਪੈਦਾ ਹੋਣ, ਇਹ "ਸਮੁੱਚਯ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਪੈਂਦੇ ਖ਼ਾਂ ਦੇ ਕੰਠ ਪਰ ਚਲੀ ਗੁਰੂ ਤਲਵਾਰ,#ਸ਼ੋਕ ਕ੍ਰਿਪਾ ਪਛਤਾਉ ਤਬ ਉਦੈ ਭਏ ਇੱਕ ਬਾਰ.#(ਅ) ਇੱਕ ਕਾਰਜ ਨੂੰ ਜੇ ਅਨੇਕ ਮਿਲਕੇ ਸਿੱਧ ਕਰਨ,#ਇਹ ਸਮੁੱਚਯ ਦਾ ਦੂਜਾ ਰੂਪ ਹੈ.#ਉਦਾਹਰਣ-#ਸੁੰਦਰਤਾ ਯੋਵਨ ਔ ਧਨ ਮਿਲ ਪ੍ਰਭੁਤਾ ਸੋਂ.#ਨਹ ਮਨ ਵਿਖੇ ਬਹੁ ਮਦ ਉਪਜਾਤ ਹੈਂ।
ਸਰੋਤ: ਮਹਾਨਕੋਸ਼