ਸਰਗੁਨੀ
saragunee/saragunī

ਪਰਿਭਾਸ਼ਾ

ਸੰ. ਸਗੁਣ. ਵਿ- ਗੁਣ ਸਹਿਤ. ਮਾਇਆ ਦੇ ਤਿੰਨ ਗੁਣ ਸਤ ਰਜ ਤਮ ਸਹਿਤ. "ਸਰਗੁਣ ਨਿਰਗੁਣ ਥਾਪੈ ਨਾਉਂ" (ਆਸਾ ਮਃ ੫) "ਸਰਗੁਨ ਨਿਰਗੁਨ ਨਿਰੰਕਾਰ." (ਸੁਖਮਨੀ) "ਤੂੰ ਨਿਰਗੁਨ ਤੂੰ ਸਰਗੁਨੀ." (ਗਉ ਮਃ ੫) ੨. ਵਿਦ੍ਯਾ ਹੁਨਰ ਸਹਿਤ। ੩. ਗੁਣ (ਰੱਸੀ) ਸਹਿਤ. ਚਿੱਲੇ ਸੰਜੁਗਤ.
ਸਰੋਤ: ਮਹਾਨਕੋਸ਼