ਸਰਫ
saradha/sarapha

ਪਰਿਭਾਸ਼ਾ

ਅ਼. [سرف] ਸਰਫ਼. ਸੰਗ੍ਯਾ- ਫਿਰਨਾ. ਘੂੰਮਨਾ। ੨. ਪਰਖਣਾ। ੩. ਖ਼ਰਚ। ੪. ਲਾਭ। ੫. ਸ਼ਬਦ- ਸਾਧਨ ਵਿਦ੍ਯਾ। ੬. ਜ਼ਮਾਨੇ ਦੀ ਚਾਲ। ੭. ਅ਼. [شرف] ਸ਼ਰਫ਼. ਬਜ਼ੁਰਗੀ. ਵਡਿਆਈ। ੮. ਪਾਨੀਪਤ ਨਿਵਾਸੀ ਇੱਕ ਫਕੀਰ. ਦੇਖੋ, ਸ਼ੇਖ ਸ਼ਰਫ਼। ੯. ਕੰਧਾਰ ਨਿਵਾਸੀ ਇੱਕ ਮੁਸਲਮਾਨ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਹੋਇਆ.
ਸਰੋਤ: ਮਹਾਨਕੋਸ਼