ਸਰਬੁਲੰਦਖ਼ਾਂ
sarabulanthakhaan/sarabulandhakhān

ਪਰਿਭਾਸ਼ਾ

ਇਹ ਅਹਮਦਸ਼ਾਹ ਦੁੱਰਾਨੀ ਦਾ ਮਾਮਾ ਅਤੇ ਦੁੱਰਾਨੀ ਸੈਨਾ ਦਾ ਪ੍ਰਸਿੱਧ ਸੈਨਾਪਤੀ ਸੀ. ਇਸ ਦੀ ਉਮਰ ਸਿੰਘਾਂ ਨਾਲ ਟਾਕਰੇ ਕਰਦੇ ਲੰਘੀ. ਕੁਝ ਸਮਾਂ ਇਹ ਜਲੰਧਰ ਦਾ ਸੂਬਾ ਭੀ ਰਿਹਾ. ਸਨ ੧੭੫੬ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਇਸ ਨੂੰ ਜਲੰਧਰ ਪਾਸ ਭਾਰੀ ਸ਼ਿਕਸ੍ਤ ਦਿੱਤੀ ਸੀ ਅਤੇ ਸਰਦਾਰ ਚੜ੍ਹਤ ਸਿੰਘ ਸੁਕ੍ਰਚੱਕੀਏ ਨੇ ਇਸ ਨੂੰ ਰੋਹਤਾਸ ਦੇ ਕਿਲੇ ਕੈਦ ਕਰ ਲਿਆ ਸੀ, ਪਰ ਫੇਰ ਖਿਲਤ ਦੇ ਕੇ ਸਨਮਾਨ ਨਾਲ ਅਫਗਾਨਿਸਤਾਨ ਨੂੰ ਤੋਰ ਦਿੱਤਾ ਸੀ.
ਸਰੋਤ: ਮਹਾਨਕੋਸ਼