ਪਰਿਭਾਸ਼ਾ
ਅ਼. [سرمد] ਸੰਗ੍ਯਾ- ਆਦਿ ਅੰਤ ਰਹਿਤ ਕਰਤਾਰ। ੨. ਇਕੱ ਫਕੀਰ, ਜੋ ਫਾਰਸ ਦੇ ਕਾਸ਼ਾਨ ਨਗਰ ਦਾ ਵਸਨੀਕ ਯਹੂਦੀ ਸੀ. ਇਹ ਨਾਮ ਮਾਤ੍ਰ ਨੂੰ ਮੁਸਲਮਾਨ ਭੀ ਸੀ, ਦਰ ਅਸਲ ਵੇਦਾਂਤੀਆਂ ਦੀ ਸੰਗਤਿ ਕਰਕੇ. ਕੁਰਾਨ ਅਤੇ ਪੈਗ਼ੰਬਰ ਤੇ ਤਰਕ ਕੀਤਾ ਕਰਦਾ ਸੀ. ਦਾਰਾਸ਼ਿਕੋਹ ਨਾਲ ਇਸ ਦੀ ਖਾਸ ਮਿਤ੍ਰਤਾ ਸੀ. ਔਰੰਗਜ਼ੇਬ ਨੇ ਸਰਮਦ ਨੂੰ ਸਨ ੧੬੬੧ (ਸੰਮਤ ੧੭੧੯) ਵਿੱਚ ਤੇੜੋਂ ਨੰਗਾ ਫਿਰਨ ਦੇ ਅਪਰਾਧ ਵਿੱਚ ਕਤਲ ਕਰਵਾਇਆ. ਇਸ ਦੀ ਕਬਰ ਸ਼ਾਹੀ ਮਸਜਿਦ ਪਾਸ ਦਿੱਲੀ ਹੈ. "ਸਰਮਦ ਬਡ ਦਰਵੇਸ਼ ਸੰਘਾਰ੍ਯੋ." (ਗੁਪ੍ਰਸੂ) ੩. ਸੰ. शर्मद- ਸ਼ਰ੍ਮਦ. ਵਿ- ਸ਼ਰ੍ਮ (ਸੁਖ) ਦੇਣ ਵਾਲਾ। ੪. ਸੰਗ੍ਯਾ- ਵਿਸਨੁ.
ਸਰੋਤ: ਮਹਾਨਕੋਸ਼