ਸਰਮਾਸ
saramaasa/saramāsa

ਪਰਿਭਾਸ਼ਾ

ਸੰ. ਸ਼ਾਰ੍‍ਵਰਿਕ ਆਸ. ਸੰਗ੍ਯਾ- ਰਾਤ ਦੇ ਸਮੇਂ ਠੰਢ ਕਰਕੇ ਗਾੜ੍ਹਾ ਹੋਇਆ ਪੋਣ ਅੰਦਰ ਜਲ ਦੇ ਕਣਕਿਆਂ ਦਾ ਸਮੂਹ. ਧੁੰਦ. ਨੀਹਾਰ. "ਸੂਰਜ ਕੀ ਕਿਰਨੇ ਸਰਮਾਸਹਿ ਰੇਨੁ ਅਨੇਕ ਤਹਾਂ ਕਰ ਡਾਰ੍ਯੋ." (ਚੰਡੀ ੧) ਸੂਰਜ ਦੀ ਕਿਰਣਾਂ ਨੇ ਧੁੰਦ ਨੂੰ ਅਨੇਕ ਰੇਣੁ (ਛਿੰਨ ਭਿੰਨ) ਕਰ ਸੁੱਟਿਆ.
ਸਰੋਤ: ਮਹਾਨਕੋਸ਼