ਸਰਾਲਾ
saraalaa/sarālā

ਪਰਿਭਾਸ਼ਾ

ਸੰਗ੍ਯਾ- ਇੱਕ ਲੰਮਾ ਘਾਹ, ਜਿਸ ਦੇ ਸਿਰ ਤੇ ਕਾਲੇ ਕੰਡੇ ਹੁੰਦੇ ਹਨ। ੨. ਫਗਵਾੜੇ ਤੋਂ ਪੰਜ ਕੋਹ ਚੜ੍ਹਦੇ ਵੱਲ ਇੱਕ ਪਿੰਡ, ਜਿਸ ਦਾ ਨਾਉਂ "ਗੁਰੂ ਕਾ ਚੱਕ" ਭੀ ਹੈ. ਇਸ ਥਾਂ ਨੌਮੇ ਸਤਿਗੁਰੂ ਜੀ ਬਕਾਲੇ ਤੋਂ ਚੱਲਕੇ ਵਿਰਾਜੇ ਹਨ. ਉਸ ਵੇਲੇ ਦਾ ਇਕ ਪਲਾਸ (ਢੱਕ) ਦਾ ਬਿਰਛ ਹੈ, ਜਿਸ ਨੂੰ "ਗੁਰਪਲਾਹ" ਆਖਦੇ ਹਨ. ਮਹੰਤ ਉਦਾਸੀ ਸਾਧੂ ਹੈ. ਦੇਖੋ, ਗੁਰਪਲਾਹ ਨੰਃ ੩.
ਸਰੋਤ: ਮਹਾਨਕੋਸ਼

SARÁLÁ

ਅੰਗਰੇਜ਼ੀ ਵਿੱਚ ਅਰਥ2

s. m, ll prickly kind of grass.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ