ਸਰੋਤਾ
sarotaa/sarotā

ਪਰਿਭਾਸ਼ਾ

ਸੰ. श्रोतृ ਸ਼੍ਰੋਤ੍ਰਿ. ਵਿ- ਸੁਣਨ ਵਾਲਾ. "ਅਨਿਕ ਸਰੋਤੇ ਸੁਨਹਿ ਨਿਧਾਨ." (ਸਾਰ ਅਃ ਮਃ ੫) ੨. ਹਿੰਦੀ ਵਿੱਚ ਸੁਪਾਰੀ (ਪੁੰਗੀਫਲ) ਦੇ ਕੁਤਰਨ ਦੇ ਸੰਦ ਨੂੰ ਭੀ ਸਰੋਤਾ ਅਤੇ ਸਰੌਤਾ ਆਖਦੇ ਹਨ, ਜੋ ਚੌੜੀ ਕੈਂਚੀ ਦੀ ਸ਼ਕਲ ਦਾ ਹੁੰਦਾ ਹੈ.
ਸਰੋਤ: ਮਹਾਨਕੋਸ਼

SAROTÁ

ਅੰਗਰੇਜ਼ੀ ਵਿੱਚ ਅਰਥ2

s. m, hearer, an audience, one who listens to sacred stories. See Sarautá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ