ਪਰਿਭਾਸ਼ਾ
ਉਹ ਸਲੋਕ, ਜੋ ਵਾਰਾਂ ਵਿੱਚ ਪੌੜੀਆਂ ਦਾ ਸਿਲਸਿਲਾ ਲਾਉਣ ਸਮੇਂ ਵਾਧੂ ਰਹਿ ਗਏ, ਜਿਨ੍ਹਾਂ ਦੀ ਗਿਣਤੀ ੧੫੨ ਹੈ. ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ, ਮੁੰਦਾਵਣੀ ਤੋਂ ਪਹਿਲਾਂ ਦਰਜ ਕੀਤੇ. ਦਸ਼ਮੇਸ਼ ਜੀ ਨੇ ਦਮਦਮੇ ਸਾਹਿਬ ਨਵੀਂ ਬੀੜ ਰਚਣ ਸਮੇਂ ਵਾਰਾਂ ਤੋਂ ਵਧੀਕ ਸਲੋਕਾਂ ਅਤੇ ਮੁੰਦਾਵਣੀ ਮੱਧ ਨੌਮੇ ਸਤਿਗੁਰੂ ਜੀ ਦੇ ਸਲੋਕ ਲਿਖਵਾਏ.
ਸਰੋਤ: ਮਹਾਨਕੋਸ਼