ਪਰਿਭਾਸ਼ਾ
ਸੰ. स्वाङ्ग. ਸੰਗ੍ਯਾ- ਸ੍ਵ (ਆਪਣਾ) ਅੰਗ (ਸ਼ਰੀਰ). ੨. ਆਪਣੇ ਸ਼ਰੀਰ ਉੱਪਰ ਕਿਸੇ ਹੋਰ ਦਾ ਧਾਰਨ ਕੀਤਾ ਹੋਇਆ ਲਿਬਾਸ। ੩. ਕਿਸੇ ਹੋਰ ਦਾ ਰੂਪ ਧਾਰਨ ਕੀਤਾ ਹੋਇਆ.; ਸੰ. ਸੰਗ੍ਯਾ- ਸ੍ਵ- ਅੰਗ ਆਪਣਾ ਦੇਹ. ਨਿਜ ਅੰਗ। ੨. ਸਾਂਗ. ਸਮਾਂਗ. ਸਮਾਨ ਅੰਗ ਬਣਾਉਣ ਦੀ ਕ੍ਰਿਯਾ. ਨਕਲ. "ਅਨਿਕ ਸ੍ਵਾਂਗ ਕਾਛੇ ਭੇਖ ਧਾਰੀ" (ਕਾਨ ਮਃ ੫)#ਕਬਿੱਤ#ਮਾਥੋ ਬਨ੍ਯੋ ਮੂੰਹ ਬਨ੍ਯੋ ਮੂਛ ਬਨੀ ਪੂਛ ਬਨੀ#ਲਾਘਵ ਬਨ੍ਯੋ ਹੈ ਪੁਨ ਬਾਘ ਸਮਤੂਲ ਕੋ,#ਰੰਗ੍ਯੋ ਚੰਗੋ ਅੰਗ ਬਨ੍ਯੋ ਲਾਕ ਬਨ੍ਯੋ ਪੰਜਾ ਬਨ੍ਯੋ#ਕ੍ਰਿਤੱਮ ਸ਼ਰੀਰ ਮੁਖ ਸਿੰਘ ਹੀ ਕੇ ਤੂਲ ਕੋ,#ਗੂੰਜਬੇ ਕੀ ਬੇਰ ਮੌਨ ਗਹਿ ਬੈਠ੍ਯੋ ਦੇਵੀ ਦਾਸ#ਵੈਸੋਈ ਸੁਭਾਵ ਕੂਦ ਫਾਂਦ ਫਾਲ ਫੂਲ ਕੋ,#ਕੁੰਜਰ ਕੇ ਕੁੰਭਹਿ ਬਿਦਾਰਬੇ ਕੀ ਬੇਰ ਕੈਸੇ#ਕੂਕਰ ਪੈ ਨਿਬਹੈਗੋ ਸ੍ਵਾਂਗ ਸ਼ਾਰਦੂਲ ਕੋ.
ਸਰੋਤ: ਮਹਾਨਕੋਸ਼