ਸਸਾਂਕ
sasaanka/sasānka

ਪਰਿਭਾਸ਼ਾ

ਸੰ. शशाङ्क. ਸੰਗ੍ਯਾ- ਸਹੇ ਦੇ ਆਕਾਰ ਦੇ ਹਨ ਚਿੰਨ੍ਹ ਜਿਸ ਵਿੱਚ, ਚੰਦ੍ਰਮਾ. ਕਵੀਆਂ ਨੇ ਚੰਦ੍ਰਮਾਂ ਦੇ ਕਾਲੇ ਦਾਗਾਂ ਨੂੰ ਸਹੇ ਦੀ ਸ਼ਕਲ ਦਾ ਮੰਨਿਆ ਹੈ। ੨. ਕਪੂਰ। ੩. ਇਸ ਨਾਉਂ ਦਾ ਇੱਕ ਸ਼ੈਵ ਰਾਜਾ ਮੱਧ ਬੰਗਾਲ ਵਿੱਚ ਹੋਇਆ ਹੈ, ਜਿਸ ਨੇ ਰਾਜਾ ਹਰਸ ਦੇ ਭਾਈ ਨੂੰ ਮਾਰ ਦਿੱਤਾ ਸੀ. ਇਸ ਨੇ ਗਯਾ ਦੇ ਬੋਧੀ ਬਿਰਛ ਨੂੰ ਸਾੜਿਆ ਅਤੇ ਬੁੱਧਮਤ ਦੇ ਲੋਕਾਂ ਤੇ ਤਰਾਂ ਤਰਾਂ ਦੇ ਜ਼ੁਲਮ ਢਾਹੇ.
ਸਰੋਤ: ਮਹਾਨਕੋਸ਼