ਸਹ
saha/saha

ਪਰਿਭਾਸ਼ਾ

ਸਹਾਰਾ. ਆਸਰਾ. ਪਨਾਹ. "ਨਾਨਕ ਸਹ ਪਕਰੀ ਸੰਤਨ ਕੀ." (ਸੋਰ ਮਃ ੫) ੨. ਫ਼ਾ. [شو] ਸ਼ੌ. ਸੰਗ੍ਯਾ- ਪਤਿ. ਨੌਸ਼ਾ. "ਸਹ ਕੀ ਸਾਰ ਸੁਹਾਗਨਿ ਜਾਨੈ." (ਸੂਹੀ ਰਵਿਦਾਸ) ੩. ਫ਼ਾ. [شہ] ਸ਼ਹ. ਸ਼ਾਹ ਦਾ ਸੰਖੇਪ. ਬਾਦਸ਼ਾਹ। ੪. ਸ਼ਤਰੰਜ਼ ਦੀ ਰੋਕ। ੫. ਲਾੜਾ. ਦੁਲਹਾ। ੬. ਵਿ- ਸ਼ਿਰੋਮਣਿ. ਮੁਖੀਆ. ੭. ਪੂਰਣ. ਭਰਿਆ ਹੋਇਆ. "ਨਾਉ ਜਿਵੇਹੇ ਹਾਲੀ ਸਹ ਦਰੀਆਉ ਵਿੱਚ." (ਚੰਡੀ ੩) ੮. ਸੰ. सह ਵ੍ਯ- ਸਾਥ. ਸੰਗ. ਸਮੇਤ। ੯. ਵਿ- ਪ੍ਰਬਲ। ੧੦. ਯੋਗ੍ਯ. ਲਾਇਕ। ੧੧. ਸੰ. सह्. ਧਾ- ਸਹਾਰਨਾ. ਪ੍ਰਸੰਨ ਹੋਣਾ. ਉਤਸਾਹਿਤ ਹੋਣਾ. ਜੁਲਮ ਕਰਨਾ. ਦ੍ਰਿੜ੍ਹ ਨਿਸ਼ਚਾ ਕਰਨਾ.
ਸਰੋਤ: ਮਹਾਨਕੋਸ਼