ਪਰਿਭਾਸ਼ਾ
ਸੰਗ੍ਯਾ- ਹਠਯੋਗ ਦੇ ਕਠਿਨ ਸਾਧਨਾ ਤੋਂ ਨਿਰਾਲਾ ਸੁਖਾਲਾ ਯੋਗ. ਨਾਮ ਸਿਮਰਣ ਦ੍ਵਾਰਾ ਮਨ ਦੀ ਏਕਾਗ੍ਰਤਾ ਰੂਪ ਯੋਗ. ਗੁਰੁਬਾਣੀ ਵਿੱਚ ਇਸ ਯੋਗ ਦੇ ਭਗਤਿਜੋਗ, ਤੱਤਜੋਗ, ਬ੍ਰਹਮਜੋਗ ਆਦਿ ਨਾਮ ਆਏ ਹਨ, ਅਤੇ ਸਹਜਜੋਗ ਦਾ ਸਰੂਪ ਇਉਂ ਵਰਣਨ ਕੀਤਾ ਹੈ-#"ਗੁਰੁ ਕਾ ਸ਼ਬਦੁ ਮਨੈ ਮਹਿ ਮੁੰਦ੍ਰਾ, ਖਿੰਥਾ ਖਿਮਾ ਹਢਾਵਉ। ਜੋ ਕਿਛੁ ਕਰੈ ਭਲਾ ਕਰਿ ਮਾਨਉ, ਸਹਜ ਜੋਗ ਨਿਧਿ ਪਾਵਉ। ਬਾਬਾ! ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ। ਅੰਮ੍ਰਿਤੁ ਨਾਮੁ ਨਿਰੰਜਨੁ ਪਾਇਆ ਗਿਆਨ ਕਾਇਆ ਰਸ ਭੋਗੰ। ਸਿਵਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ। ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿ ਨਿਸਿ ਪੂਰੈ ਨਾਦੰ। ਪਤੁ ਵੀਚਾਰੁ ਗਿਆਨੁਮਤਿ ਡੰਡਾ ਵਰਤਮਾਨ ਬਿਭੂਤੰ। ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ. ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ। ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ." (ਆਸਾ ਮਃ ੧)#"ਗੁਰਿ ਮਨੁ ਮਾਰਿਓ ਕਰਿ ਸੰਜੋਗੁ,#ਅਹਿਨਿਸ ਰਾਵੈ ਭਗਤਿਜੋਗੁ,#ਗੁਰ ਸੰਤਸਭਾ ਦੁਖੁ ਮਿਟੈਰੋਗੁ,#ਜਨ ਨਾਨਕ ਹਰਿਵਰੁ ਸਹਜਜੋਗੁ."#(ਬਸੰ ਮਃ ੧)#"ਜੋਗੁ ਨ ਭਗਵੀ ਕਪੜੀ, ਜੋਗੁ ਨ ਮੈਲੇ ਵੇਸਿ।#ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ." (ਸਵਾ ਮਃ ੩)
ਸਰੋਤ: ਮਹਾਨਕੋਸ਼