ਪਰਿਭਾਸ਼ਾ
ਸੰ. संशय- ਸੰਸ਼ਯ. ਸੰਗ੍ਯਾ- (सम्- शी) ਸ਼ੱਕ. ਸੰਦੇਹ. ਸੰਸਾ. "ਵਿਣੁ ਸਹਜੈ ਸਹਸਾ ਨ ਜਾਇ." (ਅਨੰਦੁ) "ਸਹਸੈ ਜੀਉ ਮਲੀਣੁ ਹੈ." (ਅਨੰਦੁ) "ਨਾਹੀ ਸਹਸਾ ਸੋਗ." (ਸ੍ਰੀ ਮਃ ੧) ੨. ਸਹਸ੍ਰੋਂ. ਹਜਾਰਾਂ. ਭਾਵ- ਬੇਅੰਤ. "ਸਹਸ ਨੇਤ੍ਰ ਮੂਰਤਿ ਹੈ ਸਹਸਾ." (ਮਾਰੂ ਸੋਲਹੇ ਮਃ ੫) ੩. ਸੰ. ਕ੍ਰਿ. ਵਿ- ਛੇਤੀ ਨਾਲ. ਸ਼ੀਘ੍ਰਤਾ ਸਹਿਤ. "ਸਹਸਾ ਕੀਨੋ ਕਾਮ." (ਗੁਪ੍ਰਸੂ) ੪. ਬਲ ਨਾਲ। ੫. ਬਿਨਾ ਵਿਚਾਰੇ.
ਸਰੋਤ: ਮਹਾਨਕੋਸ਼